Today’s Amritvela Hukamnama Darbar Sahib – 25 January 2024
ਰਾਗੁ ਤਿਲੰਗ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 721
ਤਿਲੰਗ ਮਹਲਾ ੧ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥ ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥ ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥ ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥ ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥ ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥ ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥ ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥ ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥ ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥ ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥
Meaning in Punjabi:
ਜਿਸ ਜੀਵ-ਇਸਤ੍ਰੀ ਦੇ ਇਸ ਸਰੀਰ ਨੂੰ ਮਾਇਆ (ਦੇ ਮੋਹ) ਦੀ ਪਾਹ ਲੱਗੀ ਹੋਵੇ, ਤੇ ਫਿਰ ਉਸ ਨੇ ਇਸ ਨੂੰ ਲੱਬ ਨਾਲ ਰੰਗਾ ਲਿਆ ਹੋਵੇ, ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਦੇ ਚਰਨਾਂ ਵਿਚ ਨਹੀਂ ਪਹੁੰਚ ਸਕਦੀ, ਕਿਉਂਕਿ (ਜਿੰਦ ਦਾ) ਇਹ ਚੋਲਾ (ਇਹ ਸਰੀਰ, ਇਹ ਜੀਵਨ) ਖਸਮ-ਪ੍ਰਭੂ ਨੂੰ ਪਸੰਦ ਨਹੀਂ ਆਉਂਦਾ ।੧।ਹੇ ਮਿਹਰਬਾਨ ਪ੍ਰਭੂ! ਮੈਂ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ, ਮੈਂ ਵਰਨੇ ਜਾਂਦਾ ਹਾਂ ਉਹਨਾਂ ਤੋਂ ਜੋ ਤੇਰਾ ਨਾਮ ਸਿਮਰਦੇ ਹਨ ।ਜੋ ਬੰਦੇ ਤੇਰਾ ਨਾਮ ਲੈਂਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ।੧।ਰਹਾਉ।ਜੇ ਇਹ ਸਰੀਰ (ਨੀਲਾਰੀ ਦੀ) ਮੱਟੀ ਬਣ ਜਾਏ, ਤੇ ਹੇ ਸੱਜਣ! ਜੇ ਇਸ ਵਿਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ-ਰੰਗ ਪਾਇਆ ਜਾਏ, ਫਿਰ ਮਾਲਿਕ-ਪ੍ਰਭੂ ਆਪ ਨੀਲਾਰੀ (ਬਣ ਕੇ ਜੀਵ-ਇਸਤ੍ਰੀ ਦੇ ਮਨ ਨੂੰ) ਰੰਗ (ਦਾ ਡੋਬਾ) ਦੇਵੇ, ਤਾਂ ਅਜੇਹਾ ਰੰਗ ਚੜ੍ਹਦਾ ਹੈ ਜੋ ਕਦੇ ਪਹਿਲਾਂ ਵੇਖਿਆ ਨਾਹ ਹੋਵੇ ।੨।ਹੇ ਪਿਆਰੇ (ਸੱਜਣ!) ਜਿਨ੍ਹਾਂ ਜੀਵ-ਇਸਤ੍ਰੀਆਂ ਦੇ (ਸਰੀਰ-) ਚੋਲੇ (ਜੀਵਨ ਨਾਮ-ਰੰਗ ਨਾਲ) ਰੰਗੇ ਗਏ ਹਨ, ਖਸਮ-ਪ੍ਰਭੂ (ਸਦਾ) ਉਹਨਾਂ ਦੇ ਕੋਲ (ਵੱਸਦਾ) ਹੈ । ਹੇ ਸੱਜਣ! ਨਾਨਕ ਵਲੋਂ ਉਹਨਾਂ ਪਾਸ ਬੇਨਤੀ ਕਰ, ਭਲਾ ਕਿਤੇ ਨਾਨਕ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ।੩।ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਉਹ ਆਪ ਹੀ ਸੰਵਾਰਦਾ ਹੈ ਆਪ ਹੀ (ਨਾਮ ਦਾ) ਰੰਗ ਚਾੜ੍ਹਦਾ ਹੈ, ਹੇ ਨਾਨਕ! ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ ।੪।੧।੩।
Meaning in Hindi:
जिस जीव-स्त्री के इस शरीर को माया (के मोह) की लाग लगी हो।और फिर उसने इसको लालच से रंगा लिया हो।वह जीव-स्त्री पति-प्रभू के चरणों में नहीं पहुँच सकती।क्योंकि (जिंद का) ये चोला (ये शरीर।ये जीवन) पति-प्रभू को पसंद नहीं आता। 1।हे मेहरवान प्रभू ! मैं कुर्बान जाता हूँ मैं सदके जाता हूँ।मैं वारने जाता हूँ उनसे।जो तेरा नाम सिमरते हैं।जो लोग तेरा नाम लेते हैं।मैं उनसे सदा कुर्बान जाता हूँ। 1।रहाउ।हाँ !) अगर ये शरीर (लिलारी की) मॅटी बन जाए।और हे सज्जन ! इस में मजीठ जैसे पक्के रंग वाला प्रभू का नाम-रंग पाया जाए।फिर मालिक-प्रभू खुद लिलारी (बन के जीव-स्त्री के मन को) रंग (में डुबो) दे।तो ऐसा रंग चढ़ता है जो कभी पहले देखा ना हो। 2।हे प्यारे (सज्जन !) जिन जीव-सि्त्रयों के (शरीर-) चोले (जीवन नाम-रंग से) रंगे हुए हैं।पति-प्रभू (सदा) उनके पास (बसता) है।हे सज्जन ! नानक की ओर से उनके पास विनती कर।भला नानक को भी उनके चरणों की धूल मिल जाए। 3।हे नानक ! जिस जीव-स्त्री पर प्रभू खुद मेहर की नजर करता है उसको वह आप ही सँवारता है खुद ही (नाम का) रंग चढ़ाता है।वह जीव-स्त्री पति-प्रभू को प्यारी लगती है।उसको प्रभू खुद ही अपने चरणों में जोड़ता है। 4। 1। 3।
Meaning in English:
Tilang, First Mehla, Third House:One Universal Creator God. By The Grace Of The True Guru:This body fabric is conditioned by Maya, O beloved; this cloth is dyed in greed.My Husband Lord is not pleased by these clothes, O Beloved; how can the soul-bride go to His bed? ||1||I am a sacrifice, O Dear Merciful Lord; I am a sacrifice to You.I am a sacrifice to those who take to Your Name.Unto those who take to Your Name, I am forever a sacrifice. ||1||Pause||If the body becomes the dyer’s vat, O Beloved, and the Name is placed within it as the dye,and if the Dyer who dyes this cloth is the Lord Master – O, such a color has never been seen before! ||2||Those whose shawls are so dyed, O Beloved, their Husband Lord is always with them.Bless me with the dust of those humble beings, O Dear Lord. Says Nanak, this is my prayer. ||3||He Himself creates, and He Himself imbues us. He Himself bestows His Glance of Grace.O Nanak, if the soul-bride becomes pleasing to her Husband Lord, He Himself enjoys her. ||4||1||3||
Meaning in Spanish:
Tilang, Mejl Guru Nanak, Primer Canal Divino.Un Dios Creador del Universo, por la Gracia del Verdadero GuruLa tela de mi cuerpo está confeccionada por Maya, está teñida del color de la avaricia. Mi Señor Esposo no está Complacido con esta ropa, oh Bienamado. ¿Cómo puede entonces la novia Alma ir a Su Aposento?(1)Ofrezco mi ser en sacrificio, en sacrificio a Ti, oh Señor Misericordioso y a esos seres bondadosos, que recitan Tu Nombre.A aquellos que toman tu nombre, soy por siempre un sacrificio. (1-pausa)Si el cuerpo es la tela para teñir y es teñido con el color fijo de la planta rubia de Tu Nombre, y si Tú, oh Señor Maestro, eres Quien tiñe, entonces Raro y Maravilloso es ese Color.(2)Aquéllos cuya túnica es teñida de ésta manera, tendrán siempre al Señor con ellos.Nanak busca nada más que el Polvo de sus Pies y sólo reza por esto.(3)Él, el Señor Mismo, por Su Gracia, nos brinda Su Color. Dice Nanak, si la novia Alma está complaciendo al Señor, entonces Él, de Sí Mismo, disfruta de ella.(4-1-3)
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
Today's Hukamnama Katha
Feel free to join our offical social media groups to receive daily hukamanma's notifications.
Source: SikhiToTheMax, SGPC.net