Raag Sorath – Bhagat Kabeer Ji – Sri Guru Granth Sahib Ji – Ang 656
ਟੋਡੀ ਮਹਲਾ ੫ ॥
ੴ ਸਤਿਗੁਰ ਪ੍ਰਸਾਦਿ ॥ ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥ ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥ ਮਨ ਮੇਰੇ ਭੂਲੇ ਕਪਟੁ ਨ ਕੀਜੈ ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥ ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥ ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥ ਕਹਤੁ ਕਬੀਰੁ ਕੋਈ ਨਹੀ ਤੇਰਾ ॥ ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥
Meaning in Punjabi:
ਕਈ ਤਰ੍ਹਾਂ ਦੀਆਂ ਠੱਗੀਆਂ ਕਰ ਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ, ਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈਂ ਹੇ ਮੇਰੇ ਭੁੱਲੇ ਹੋਏ ਮਨ! (ਰੋਜ਼ੀ ਆਦਿਕ ਦੀ ਖ਼ਾਤਰ ਕਿਸੇ ਨਾਲ) ਧੋਖਾ ਫ਼ਰੇਬ ਨਾਹ ਕਰਿਆ ਕਰ ਆਖ਼ਰ ਨੂੰ (ਇਹਨਾਂ ਮੰਦ ਕਰਮਾਂ ਦਾ) ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ ।੧।ਰਹਾਉ।ਵੇਖ, ਇਹਨਾਂ ਠੱਗੀਆਂ ਵਿਚ ਹੀ) ਸਹਿਜੇ ਸਹਿਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਤਦੋਂ (ਇਹਨਾਂ ਵਿਚੋਂ, ਜਿਨ੍ਹਾਂ ਦੀ ਖ਼ਾਤਰ ਠੱਗੀ ਕਰਦਾ ਹੈਂ) ਕਿਸੇ ਨੇ ਤੇਰੇ ਬੁੱਕ ਵਿਚ ਪਾਣੀ ਵੀ ਨਹੀਂ ਪਾਣਾ ।੨।ਤੈਨੂੰ) ਕਬੀਰ ਆਖਦਾ ਹੈ—(ਹੇ ਜਿੰਦੇ!) ਕਿਸੇ ਨੇ ਭੀ ਤੇਰਾ (ਸਾਥੀ) ਨਹੀਂ ਬਣਨਾ ਇੱਕ ਪ੍ਰਭੂ ਹੀ ਅਸਲ ਸਾਥੀ ਹੈ) ਤੂੰ ਵੇਲੇ ਸਿਰ (ਹੁਣੇ ਹੁਣੇ) ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਵਿਚ ਨਹੀਂ ਸਿਮਰਦੀ? ।੩।੯।
Meaning in Hindi:
कई तरह की ठॅगीयां करके तू पराया माल लाता है।और ला के तू पुत्र व पत्नी पर आ लुटाता है। 1।हे मेरे भूले हुए मन ! (रोजी आदि के खातिर किसी के साथ) धोखा-फरेब ना किया कर।आखिर को (इन बुरे कर्मों का) लेखा तेरे अपने प्राणों से ही लिया जाना है। 1।रहाउ।(देख। इन ठॅगियों में ही) सहजे सहजे तेरा अपना शरीर कमजोर होता जा रहा है।बुढ़ापे की निशानियां आ रही हैं (जब तू बुढ़ा हो गया।और हिलने के काबिल भी ना रहा)तब (इन में से।जिनकी खातिर तू ठॅगियां करता है) किसी ने तेरी चुल्ली में पानी भी नहीं डालना। 2।(तुझे) कबीर कहता है– (हे जिंदे !) किसी ने भी तेरा (साथी) नहीं बनना।(एक प्रभू ही असल साथी है) तू समय रहते (अभी-अभी) उस प्रभू को क्यों नहीं सिमरती। 3। 9।
Meaning in English:
Sorat’h:One Universal Creator God. By The Grace Of The True Guru:Practicing great hypocrisy, he acquires the wealth of others.Returning home, he squanders it on his wife and children. ||1||O my mind, do not practice deception, even inadvertently.In the end, your own soul shall have to answer for its account. ||1||Pause||Moment by moment, the body is wearing away, and old age is asserting itself.And then, when you are old, no one shall pour water into your cup. ||2||Says Kabeer, no one belongs to you.Why not chant the Lord’s Name in your heart, when you are still young? ||3||9||
Meaning in Spanish:
SorathUn Dios Creador del Universo, por la Gracia del Verdadero GuruEngañando a los demás uno obtiene sus riquezas y las gasta en su esposa y en sus hijos. (1)Oh mi mente desviada, no practiques el engaño, pues al final es el Alma la que tiene que responder por tus acciones. (1‑Pausa)El cuerpo se desgasta a cada momento y al final la edad te gana, y entonces nadie te ofrece siquiera un poco de agua. (2)Dice Kabir, escucha, oh hombre, nadie te pertenece; entonces ¿por qué no vives en Dios desde una edad temprana en la vida? (3‑9)
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||