Today’s Evening Hukamnama Darbar Sahib – 18 January 2024
ਰਾਗੁ ਧਨਾਸਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 676
ਧਨਾਸਰੀ ਮਹਲਾ ੫ ॥
Meaning in Punjabi:
ਹੇ ਭਾਈ! ਮੈਨੂੰ ਆਜਿਜ਼ ਨੂੰ ਪਰਮਾਤਮਾ ਦਾ ਨਾਮ (ਹੀ) ਆਸਰਾ ਹੈ, ਮੇਰੇ ਵਾਸਤੇ ਖੱਟਣ ਕਮਾਣ ਲਈ ਪਰਮਾਤਮਾ ਦਾ ਨਾਮ ਹੀ ਰੋਜ਼ੀ ਹੈ ਮੇਰੇ ਵਾਸਤੇ ਇਕੱਠਾ ਕਰਨ ਲਈ (ਭੀ) ਪਰਮਾਤਮਾ ਦਾ ਨਾਮ ਹੀ ਹ(ਜੇਹੜਾ ਮਨੁੱਖ ਹਰਿ-ਨਾਮ-ਧਨ ਇਕੱਠਾ ਕਰਦਾ ਹੈ) ਇਸ ਲੋਕ ਤੇ ਪਰਲੋਕ ਵਿਚ ਉਸ ਦੇ ਕੰਮ ਆਉਂਦਾ ਹੈ ।੧।ਹੇ ਭਾਈ! ਸੰਤ ਜਨ ਪਰਮਾਤਮਾ ਦੇ ਨਾਮ ਵਿਚ ਮਸਤ ਹੋ ਕੇਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ, ਇੱਕ ਨਿਰੰਕਾਰ ਦੇ ਗੁਣ ਗਾਂਦੇ ਰਹਿੰਦੇ ਹਨ ।ਰਹਾਉ।ਹੇ ਭਾਈ! ਬਹੁਤ ਨਿਮ੍ਰਤਾ-ਸੁਭਾਉ ਸੰਤ ਦੀ ਸੋਭਾ (ਦਾ ਮੂਲ) ਹੈਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਹੀ ਸੰਤ ਦੀ ਵਡਿਆਈ (ਦਾ ਕਾਰਨ) ਹੈ । ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿਚ ਆਨੰਦ ਪੈਦਾ ਕਰਦੀ ਹੈ ਭਗਤੀ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ ਵਿਚ ਸੁਖ ਬਣਿਆ ਰਹਿੰਦਾ ਹੈ (ਉਹਨਾਂ ਦੇ ਅੰਦਰੋਂ) ਚਿੰਤਾ ਨਾਸ ਹੋ ਜਾਂਦੀ ਹੈ ।੨।ਹੇ ਭਾਈ! ਸਾਧ ਸੰਤ ਜਿੱਥੇ (ਭੀ) ਇਕੱਠੇ ਹੁੰਦੇ ਹਨ ਉਥੇ ਉਹ ਸਾਜ ਵਰਤ ਕੇ ਬਾਣੀ ਪੜ੍ਹ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ (ਹੀ) ਗਾਂਦੇ ਹਨ । ਹੇ ਭਾਈ! ਸੰਤਾਂ ਦੀ ਸੰਗਤਿ ਵਿਚ ਬੈਠਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ ਪਰ, ਉਹਨਾਂ ਦੀ ਸੰਗਤਿ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖ਼ਸ਼ਸ਼ (ਦਾ ਲੇਖ ਲਿਖਿਆ ਹੋਵੇ) ।੩।ਹੇ ਭਾਈ! ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ ਕਿ ਮੈਂ ਸੰਤ ਜਨਾਂ ਦੇ ਚਰਨ ਧੋ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਉਚਾਰਦਾ ਰਹਾਂਜੇਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਵਿਚ (ਸਦਾ ਟਿਕੇ ਰਹਿੰਦੇ ਹਨ)। ਹੇ ਭਾਈ! ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਤੋਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ ।੪।੨।੨੩।
Meaning in Hindi:
हे भाई ! मुझ आज़िज़ को परमात्मा का नाम (ही) आसरा है।मेरे लिए कमाने के लिए परमात्मा का नाम ही रोजी है।मेरे लिए एकत्र करने के लिए भी परमात्मा का नाम ही है।(जो मनुष्य हरी-नाम-धन इकट्ठा करता है) इस लोक में और परलोक में उसके काम आता है। 1।हे भाई ! संत जन परमात्मा के नाम में मस्त हो के।बेअंत प्रभू के प्रेम में जुड़ के एक निरंकार के गुण गाते रहते हैं।रहाउ।हे भाई ! बहुत विनम्र स्वभाव संत की शोभा (का मूल) है।परमात्मा की सिफत सालाह करनी ही संत का बड़प्पन (का कारण) है।परमात्मा की भक्ति संत जनों के हृदय में आनंद पैदा करती है।(भक्ति की बरकति से) संतजनों के दिल में सुख बना रहता है (उनके अंदर से) चिंता नाश हो जाती है। 2।हे भाई ! साधु-संत जहाँ (भी) इकट्ठे होते हैंवहाँ वे साज़ बजा के बाणी पढ़ के परमात्मा की सिफत सालाह के गीत (ही) गाते हैं।हे भाई ! संतों की संगति में बैठने से आत्मिक आनंद प्राप्त होता है शांति हासिल होती है।पर।उनकी संगति वही मनुष्य प्राप्त करता है जिसके माथे पर बख्शिश (का लेख लिखा हो)। 3।हे भाई ! मैं अपने दोनों हाथ जोड़ के अरदास करता हूँ किमैं संतजनों के चरण धो के गुणों के खजाने परमात्मा का नाम उचारता रहूँ।हे भाई ! जो दयालु कृपालु प्रभू की हजूरी में (सदा टिके रहते हैं)नानक उन संत जनों के चरणों की धूड़ से आत्मिक जीवन प्राप्त करता है । 4। 2। 23।
Meaning in English:
Dhanaasaree, Fifth Mehla:I am meek and poor; the Name of God is my only Support.The Name of the Lord, Har, Har, is my occupation and earnings.I gather only the Lord’s Name.It is useful in both this world and the next. ||1||Imbued with the Love of the Lord God’s Infinite Name,the Holy Saints sing the Glorious Praises of the One Lord, the Formless Lord. ||Pause||The Glory of the Holy Saints comes from their total humility.The Saints realize that their greatness rests in the Praises of the Lord.Meditating on the Lord of the Universe, the Saints are in bliss.The Saints find peace, and their anxieties are dispelled. ||2||Wherever the Holy Saints gather,there they sing the Praises of the Lord, in music and poetry.In the Society of the Saints, there is bliss and peace.They alone obtain this Society, upon whose foreheads such destiny is written. ||3||With my palms pressed together, I offer my prayer.I wash their feet, and chant the Praises of the Lord, the treasure of virtue.O God, merciful and compassionate, let me remain in Your Presence.Nanak lives, in the dust of the Saints. ||4||2||23||
Meaning in Spanish:
Dhanasri, Mejl Guru Aryan, Quinto Canal Divino.Yo, humildemente me apoyo sólo en el Nombre del Señor. Este es mi comercio y así es como logro atesorar mis riquezas. Sólo tengo el Nombre del Señor para atesorar y Éste me sirve para aquí y aquí después. (1)Los Santos que están imbuidos en el Nombre del Señor, están infinitamente enamorados del Señor y así cantan las Alabanzas del Único Dios Sin Forma. (Pausa)La Humildad es la única Gloria de los Santos.Los Santos se dan cuenta de su grandeza gracias a las Alabanzas a Dios.Meditando en el Señor del Universo , los Santos encuentran gozo, Ellos son Grandiosos pues entregan sus preocupaciones a Dios. (2)Donde sea que los Santos se congregan, ahí cantan sólo las Alabanzas del Señor, esto es, la Música Celestial y la Poesía.En la Sociedad de los Santos se encuentran el Éxtasis y el Contentamiento; pero sólo consigue encontrar la Compañía de los Santos, aquél que tiene inscrito un gran Destino en su frente. (3)Con las palmas juntas, Te rezo, oh Dios, lavo Tus Pies y Te pido, oh Tesoro de Virtud, muestra Tu Compasión,oh Señor Bondadoso, para que pueda permanecer siempre en Tu Presencia. Nanak vive en el Polvo de los Pies de Tus Santos. (4-2-23)
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
Feel free to join our offical social media groups to receive daily hukamanma's notifications.
Source: SikhiToTheMax, SGPC.net