Daily Hukamnama Darbar Sahib

Today’s Amritvela Hukamnama Darbar Sahib – 9 December 2023

Play Video about Today's Amritvela Hukamnama Darbar Sahib - 9 December 2023

ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ

ੴ ਸਤਿਗੁਰ ਪ੍ਰਸਾਦਿ ॥

ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥ ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥੧॥ ਰਹਾਉ ॥ ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ ॥ ਇਨੑ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥੧॥ ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥ ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ॥੨॥ ਸੂਕਰ ਕੂਕਰ ਜੋਨਿ ਭ੍ਰਮੇ ਤਊ ਲਾਜ ਨ ਆਈ ॥ ਰਾਮ ਨਾਮ ਛਾਡਿ ਅੰਮ੍ਰਿਤ ਕਾਹੇ ਬਿਖੁ ਖਾਈ ॥੩॥ ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ ॥ ਗੁਰ ਪ੍ਰਸਾਦਿ ਜਨ ਕਬੀਰ ਰਾਮੁ ਕਰਿ ਸਨੇਹੀ ॥੪॥੫॥

Meaning in Punjabi:

ਹੇ ਭਾਈ! ਪ੍ਰਭੂ ਦਾ ਸਿਮਰਨ ਕਰ, ਪ੍ਰਭੂ ਦਾ ਸਿਮਰਨ ਕਰ । ਸਦਾ ਰਾਮ ਦਾ ਸਿਮਰਨ ਕਰ । ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਵ (ਵਿਕਾਰਾਂ ਵਿਚ) ਡੁੱਬਦੇ ਹਨ ।੧।ਰਹਾਉ।ਵਹੁਟੀ, ਪੁੱਤਰ, ਸਰੀਰ, ਘਰ, ਦੌਲਤ—ਇਹ ਸਾਰੇ ਸੁਖ ਦੇਣ ਵਾਲੇ ਜਾਪਦੇ ਹਨਪਰ ਜਦੋਂ ਮੌਤ-ਰੂਪ ਤੇਰਾ ਅਖ਼ੀਰਲਾ ਸਮਾ ਆਇਆ, ਤਾਂ ਇਹਨਾਂ ਵਿਚੋਂ ਕੋਈ ਭੀ ਤੇਰਾ ਆਪਣਾ ਨਹੀਂ ਰਹਿ ਜਾਇਗਾ ।੧।ਅਜਾਮਲ, ਗਜ, ਗਨਿਕਾ—ਇਹ ਵਿਕਾਰ ਕਰਦੇ ਰਹੇ, ਪਰ ਜਦੋਂ ਪਰਮਾਤਮਾ ਦਾ ਨਾਮ ਇਹਨਾਂ ਨੇ ਸਿਮਰਿਆਤਾਂ ਇਹ ਭੀ (ਇਹਨਾਂ ਵਿਕਾਰਾਂ ਵਿਚੋਂ) ਪਾਰ ਲੰਘ ਗਏ ।੨।(ਹੇ ਸੱਜਣ!) ਤੂੰ ਸੂਰ, ਕੁੱਤੇ ਆਦਿਕ ਦੀਆਂ ਜੂਨੀਆਂ ਵਿਚ ਭਟਕਦਾ ਰਿਹਾ, ਫਿਰ ਭੀ ਤੈਨੂੰ (ਹੁਣ) ਸ਼ਰਮ ਨਹੀਂ ਆਈ (ਤੂੰ ਅਜੇ ਭੀ ਨਾਮ ਨਹੀਂ ਸਿਮਰਦਾ) । ਪਰਮਾਤਮਾ ਦਾ ਅੰਮ੍ਰਿਤ-ਨਾਮ ਵਿਸਾਰ ਕੇ ਕਿਉਂ (ਵਿਕਾਰਾਂ ਦਾ) ਜ਼ਹਿਰ ਖਾ ਰਿਹਾ ਹੈਂ? ।੩।(ਹੇ ਭਾਈ!) ਸ਼ਾਸਤ੍ਰਾਂ ਅਨੁਸਾਰ ਕੀਤੇ ਜਾਣ ਵਾਲੇ ਕਿਹੜੇ ਕੰਮ ਹਨ, ਤੇ ਸ਼ਾਸਤ੍ਰਾਂ ਵਿਚ ਕਿਨ੍ਹਾਂ ਕੰਮਾਂ ਬਾਰੇ ਮਨਾਹੀ ਹੈ—ਇਹ ਵਹਿਮ ਛੱਡ ਦੇਹ, ਤੇ ਪਰਮਾਤਮਾ ਦਾ ਨਾਮ ਸਿਮਰ ।ਹੇ ਦਾਸ ਕਬੀਰ! ਤੂੰ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਪਰਮਾਤਮਾ ਨੂੰ ਹੀ ਆਪਣਾ ਪਿਆਰਾ (ਸਾਥੀ) ਬਣਾ ।੪।੫।

Meaning in Hindi:

हे भाई ! प्रभू का सिमरन कर।प्रभू का सिमरन कर।सदा राम का सिमरन कर।प्रभू का सिमरन किए बिना बहुत सारे जीव (विकारों में) डूब जाते हैं। 1।रहाउ।पत्नी।पुत्र।शरीर।घर। दौलत – ये सारे सुख देने वाले प्रतीत होते हैं।पर जब मौत रूपी तेरा आखिरी समय आया।तो इनमें से कोई भी तेरा अपना नहीं रह जाएगा। 1।अजामल।गज। गनिका -ये विकार करते रहे।पर जब परमात्मा का नाम इन्होंने सिमरा।तो ये भी (इन विकारों में से) पार लांघ गए। 2।(हे सज्जन !) तू सूअर।कुत्ते आदि की जूनियों में भटकता रहा।फिर भी तुझे (अब) शर्म नहीं आई (कि तू अभी भी नाम नहीं सिमरता)।परमात्मा का अमृत-नाम विसार के क्यों (विकारों का) जहर खा रहा है। 3।(हे भाई !) शास्त्रों के अनुसार किए जाने वाले कौन से काम है।और शास्त्रों में कौन से कामों के करने की मनाही है– इस वहिम को छोड़ दे।और परमात्मा का नाम सिमर।हे दास कबीर ! तू अपने गुरू की कृपा से अपने परमात्मा को ही अपना प्यारा (साथी) बना। 4। 5।

Meaning in English:

Remember the Lord, remember the Lord, remember the Lord in meditation, O Siblings of Destiny.Without remembering the Lord’s Name in meditation, a great many are drowned. ||1||Pause||Your spouse, children, body, house and possessions – you think these will give you peace.But none of these shall be yours, when the time of death comes. ||1||Ajaamal, the elephant, and the prostitute committed many sins,but still, they crossed over the world-ocean, by chanting the Lord’s Name. ||2||You have wandered in reincarnation, as pigs and dogs – did you feel no shame?Forsaking the Ambrosial Name of the Lord, why do you eat poison? ||3||Abandon your doubts about do’s and dont’s, and take to the Lord’s Name.By Guru’s Grace, O servant Kabeer, love the Lord. ||4||5||

Meaning in Spanish:

Contempla a Tu Señor; vive en Dios, pues sin meditar en Su Nombre millones se han ahogado en el mar de la existencia. (1‑Pausa)Tu esposa, hijos, cuerpo, hogar y riquezas parecen traerte Paz, pero cuando la muerte se aparece, ninguno de ellos te pertenece. (1)Ayamal, Gaya y Ganik cometieron muchas faltas, pero recitando el Nombre fueron llevados a través. (2)Oh perro, oh cerdo, vagas a través de muchas encarnaciones y no tienes vergüenza. ¿Por qué has abandonado el Nombre Ambrosial para chupar el veneno? (3)Desecha tu duda y la creencia de que por tus obras vas a lograr alcanzar a Dios, mejor canta el Nombre. Dice Kabir, por la Gracia del Guru, ama sólo a Dios, oh hombre. (4‑5)

ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||

Mukhwak Katha

Feel free to join our offical social media groups to receive daily hukamanma's notifications.

Source: SikhiToTheMax, SGPC.net

Daily Hukamnama Darbar Sahib
Ajj da Sandhya Vele da Hukamnama Darbar Sahib – 06 April 2024
Daily Hukamnama Darbar Sahib
Ajj da Sandhya Vele da Hukamnama Darbar Sahib – 05 April 2024
Daily Hukamnama Darbar Sahib
Ajj da Sandhya Vele da Hukamnama Darbar Sahib – 03 April 2024

Leave a Reply

Your email address will not be published. Required fields are marked *

Scroll down to see next article
Daily Hukamnama Darbar Sahib
Today's Evening Hukamnama Darbar Sahib - 9 December 2023