Daily Hukamnama Darbar Sahib

Today’s Amritvela Hukamnama Darbar Sahib – 16 January 2024

ਰਾਗੁ ਸੋਰਠਿ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 596

ਸੋਰਠਿ ਮਃ ੧ ਚਉਤੁਕੇ ॥

ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ ॥ ਬਾਲ ਕੰਨਿਆ ਕੌ ਬਾਪੁ ਪਿਆਰਾ ਭਾਈ ਕੌ ਅਤਿ ਭਾਈ ॥ ਹੁਕਮੁ ਭਇਆ ਬਾਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ ॥ ਨਾਮੁ ਦਾਨੁ ਇਸਨਾਨੁ ਨ ਮਨਮੁਖਿ ਤਿਤੁ ਤਨਿ ਧੂੜਿ ਧੁਮਾਈ ॥੧॥ ਮਨੁ ਮਾਨਿਆ ਨਾਮੁ ਸਖਾਈ ॥ ਪਾਇ ਪਰਉ ਗੁਰ ਕੈ ਬਲਿਹਾਰੈ ਜਿਨਿ ਸਾਚੀ ਬੂਝ ਬੁਝਾਈ ॥ ਰਹਾਉ ॥ ਜਗ ਸਿਉ ਝੂਠ ਪ੍ਰੀਤਿ ਮਨੁ ਬੇਧਿਆ ਜਨ ਸਿਉ ਵਾਦੁ ਰਚਾਈ ॥ ਮਾਇਆ ਮਗਨੁ ਅਹਿਨਿਸਿ ਮਗੁ ਜੋਹੈ ਨਾਮੁ ਨ ਲੇਵੈ ਮਰੈ ਬਿਖੁ ਖਾਈ ॥ ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ ਆਈ ॥ ਰੰਗਿ ਨ ਰਾਤਾ ਰਸਿ ਨਹੀ ਬੇਧਿਆ ਮਨਮੁਖਿ ਪਤਿ ਗਵਾਈ ॥੨॥ ਸਾਧ ਸਭਾ ਮਹਿ ਸਹਜੁ ਨ ਚਾਖਿਆ ਜਿਹਬਾ ਰਸੁ ਨਹੀ ਰਾਈ ॥ ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ ਦਰ ਕੀ ਖਬਰਿ ਨ ਪਾਈ ॥ ਅਖੀ ਮੀਟਿ ਚਲਿਆ ਅੰਧਿਆਰਾ ਘਰੁ ਦਰੁ ਦਿਸੈ ਨ ਭਾਈ ॥ ਜਮ ਦਰਿ ਬਾਧਾ ਠਉਰ ਨ ਪਾਵੈ ਅਪੁਨਾ ਕੀਆ ਕਮਾਈ ॥੩॥ ਨਦਰਿ ਕਰੇ ਤਾ ਅਖੀ ਵੇਖਾ ਕਹਣਾ ਕਥਨੁ ਨ ਜਾਈ ॥ ਕੰਨੀ ਸੁਣਿ ਸੁਣਿ ਸਬਦਿ ਸਲਾਹੀ ਅੰਮ੍ਰਿਤੁ ਰਿਦੈ ਵਸਾਈ ॥ ਨਿਰਭਉ ਨਿਰੰਕਾਰੁ ਨਿਰਵੈਰੁ ਪੂਰਨ ਜੋਤਿ ਸਮਾਈ ॥ ਨਾਨਕ ਗੁਰ ਵਿਣੁ ਭਰਮੁ ਨ ਭਾਗੈ ਸਚਿ ਨਾਮਿ ਵਡਿਆਈ ॥੪॥੩॥

Meaning in Punjabi:

ਜੋ ਮਨੁੱਖ ਕਦੇ ਮਾਪਿਆਂ ਦਾ ਪਿਆਰਾ ਪੁੱਤਰ ਸੀ, ਕਦੇ ਸਹੁਰੇ ਦਾ ਸਿਆਣਾ ਜਵਾਈ ਸੀ, ਕਦੇ ਪੁੱਤਰ ਧੀ ਵਾਸਤੇ ਪਿਆਰਾ ਪਿਉ ਸੀ, ਅਤੇ ਭਰਾ ਦਾ ਬੜਾ (ਸਨੇਹੀ) ਭਰਾ ਸੀਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਤਾਂ ਉਸ ਨੇ ਘਰ ਬਾਰ (ਸਭ ਕੁਝ) ਛੱਡ ਦਿੱਤਾ, ਇਕ ਪਲਕ ਵਿਚ ਸਭ ਕੁਝ ਓਪਰਾ ਹੋ ਗਿਆ । ਆਪਣੇ ਮਨ ਦੇ ਪਿੱਛੇ ਹੀ ਤੁਰਨ ਵਾਲੇ ਬੰਦੇ ਨੇ ਨਾਹ ਨਾਮ ਜਪਿਆ ਨਾਹ ਸੇਵਾ ਕੀਤੀ ਅਤੇ ਨਾਹ ਪਵਿਤ੍ਰ ਆਚਰਨ ਬਣਾਇਆ । ਆਪਣੇ ਮਨ ਦੇ ਪਿੱਛੇ ਹੀ ਤੁਰਨ ਵਾਲੇ ਬੰਦੇ ਨੇ ਨਾਹ ਨਾਮ ਜਪਿਆ ਨਾਹ ਸੇਵਾ ਕੀਤੀ ਅਤੇ ਨਾਹ ਪਵਿਤ੍ਰ ਆਚਰਨ ਬਣਾਇਆ । ਇਸ ਮਨੁੱਖਾ ਸਰੀਰ ਦੀ ਰਾਹੀਂ ਖੇਹ-ਖ਼ੁਆਰੀ ਹੀ ਕਰਦਾ ਰਿਹਾ ।੧।ਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸ਼ ਵਿਚ ਪਤੀਜਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਅਸਲ ਮਿਤ੍ਰ ਸਮਝਦਾ ਹੈ । ਮੈਂ ਤਾਂ ਗੁਰੂ ਦੇ ਪੈਰੀਂ ਲੱਗਦਾ ਹਾਂ, ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਇਹ ਸੱਚੀ ਮਤਿ ਦਿੱਤੀ ਹੈ (ਕਿ ਪਰਮਾਤਮਾ ਹੀ ਅਸਲ ਮਿਤ੍ਰ ਹੈ) ।ਰਹਾਉ।ਮਨਮੁਖ ਦਾ ਮਨ ਜਗਤ ਨਾਲ ਝੂਠੇ ਪਿਆਰ ਵਿਚ ਪ੍ਰੋਇਆ ਰਹਿੰਦਾ ਹੈ, ਸੰਤ ਜਨਾਂ ਨਾਲ ਉਹ ਝਗੜਾ ਖੜਾ ਕਰੀ ਰੱਖਦਾ ਹੈ । ਮਾਇਆ (ਦੇ ਮੋਹ) ਵਿਚ ਮਸਤ ਉਹ ਦਿਨ ਰਾਤ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਦਾ, ਇਸ ਤਰ੍ਹਾਂ (ਮਾਇਆ ਦੇ ਮੋਹ ਦੀ) ਜ਼ਹਿਰ ਖਾ ਖਾ ਕੇ ਆਤਮਕ ਮੌਤੇ ਮਰ ਜਾਂਦਾ ਹੈ । ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਗੰਦੇ ਗੀਤਾਂ (ਗਾਵਣ ਸੁਣਨ) ਵਿਚ ਮਸਤ ਰਹਿੰਦਾ ਹੈ, ਗੰਦੇ ਗੀਤ ਨਾਲ ਹੀ ਹਿਤ ਕਰਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਵਿਚ ਉਸ ਦੀ ਸੁਰਤਿ ਨਹੀਂ ਲੱਗਦੀ । ਨਾਹ ਉਹ ਪਰਮਾਤਮਾ ਦੇ ਪਿਆਰ ਵਿਚ ਰੰਗੀਜਦਾ ਹੈ, ਨਾਹ ਉਸ ਨੂੰ ਨਾਮ-ਰਸ ਵਿਚ ਖਿੱਚ ਪੈਂਦੀ ਹੈ । ਮਨਮੁਖ ਇਸੇ ਤਰ੍ਹਾਂ ਆਪਣੀ ਇੱਜ਼ਤ ਗਵਾ ਲੈਂਦਾ ਹੈ ।੨।ਸਾਧ ਸੰਗਤਿ ਵਿਚ ਜਾ ਕੇ ਮਨਮੁਖ ਆਤਮਕ ਅਡੋਲਤਾ ਦਾ ਆਨੰਦ ਕਦੇ ਨਹੀਂ ਮਾਣਦਾ, ਉਸ ਦੀ ਜੀਭ ਨੂੰ ਨਾਮ ਜਪਣ ਦਾ ਸੁਆਦ ਕਦੇ ਰਤਾ ਭੀ ਨਹੀਂ ਆਉਂਦਾ । ਮਨਮੁਖ ਆਪਣੇ ਮਨ ਨੂੰ ਤਨ ਨੂੰ ਧਨ ਨੂੰ ਹੀ ਆਪਣਾ ਸਮਝੀ ਬੈਠਦਾ ਹੈ, ਪਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਖ਼ਬਰ-ਸੂਝ ਨਹੀਂ ਪੈਂਦੀ । ਮਨਮੁਖ ਅੰਨ੍ਹਾ (ਜੀਵਨ ਸਫ਼ਰ ਵਿਚ) ਅੱਖਾਂ ਮੀਟ ਕੇ ਹੀ ਤੁਰਿਆ ਜਾਂਦਾ ਹੈ, ਹੇ ਭਾਈ! ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਉਸ ਨੂੰ ਕਦੇ ਦਿੱਸਦਾ ਹੀ ਨਹੀਂ । ਆਖ਼ਰ ਆਪਣੇ ਕੀਤੇ ਦਾ ਇਹ ਨਫ਼ਾ ਖੱਟਦਾ ਹੈ ਕਿ ਜਮਰਾਜ ਦੇ ਬੂਹੇ ਤੇ ਬੱਝਾ ਹੋਇਆ (ਚੋਟਾਂ ਖਾਂਦਾ ਹੈ, ਇਸ ਸਜ਼ਾ ਤੋਂ ਬਚਣ ਲਈ) ਉਸ ਨੂੰ ਕੋਈ ਸਹਾਰਾ ਨਹੀਂ ਲੱਭਦਾ ।੩।(ਪਰ ਅਸਾਂ ਜੀਵਾਂ ਦੇ ਕੀਹ ਵੱਸ?) ਜੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰੇ ਤਾਂ ਹੀ ਮੈਂ ਉਸ ਨੂੰ ਅੱਖਾਂ ਨਾਲ ਵੇਖ ਸਕਦਾ ਹਾਂ, ਉਸ ਦੇ ਗੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ । (ਉਸ ਦੀ ਮੇਹਰ ਹੋਵੇ ਤਾਂ ਹੀ) ਕੰਨਾਂ ਨਾਲ ਉਸ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ ਸਿਫ਼ਤਿ-ਸਾਲਾਹ ਮੈਂ ਕਰ ਸਕਦਾ ਹਾਂ, ਤੇ ਅਟੱਲ ਆਤਮਕ ਜੀਵਨ ਦੇਣ ਵਾਲਾ ਉਸ ਦਾ ਨਾਮ ਹਿਰਦੇ ਵਿਚ ਵਸਾ ਸਕਦਾ ਹਾਂ ।ਪ੍ਰਭੂ ਨਿਰਭਉ ਹੈ ਨਿਰ-ਆਕਾਰ ਹੈ ਨਿਰਵੈਰ ਹੈ ਉਸ ਦੀ ਜੋਤਿ ਸਾਰੇ ਜਗਤ ਵਿਚ ਪੂਰਨ ਤੌਰ ਤੇ ਵਿਆਪਕ ਹੈ, ਉਸ ਦੇ ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਟਿਕਿਆਂ ਹੀ ਆਦਰ ਮਿਲਦਾ ਹੈਹੇ ਨਾਨਕ! ਪਰ ਗੁਰੂ ਦੀ ਸ਼ਰਨ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੰੁਦੀ (ਤੇ ਭਟਕਣਾ ਦੂਰ ਹੋਣ ਤੋਂ ਬਿਨਾ ਨਾਮ ਵਿਚ ਜੁੜ ਨਹੀਂ ਸਕੀਦਾ) ।੪।੩।

Meaning in Hindi:

जो मनुष्य कभी माता-पिता का प्यारा पुत्र था।कभी ससुर का चतुर दामाद था।कभी पुत्र-पुत्री के लिए प्यारा पिता।कभी भाई का बड़ा (स्नेह भरा) भाई था।जब अकालपुरुख का हुकम हुआ तो उसने घर-बार सब कुछ छोड़ दिया।पलक झपकते ही सब कुछ पराया हो गया है।अपने मन के पीछे चलने वाले बंदे ने ना नाम जपा ना सेवा की और ना ही पवित्र आचरण बनाया।इस मानस शरीर से मिट्टी ही उड़ाता रहा। 1।जिस मनुष्य का मन गुरू के उपदेश में पतीजता है वह परमात्मा के नाम को असल मित्र समझता है।मैं तो गुरू के पैर लगता हूँ।गुरू से सदके जाता हूँ जिसने ये सच्ची मति दी है (कि परमात्मा असल मित्र है)। 1।मनमुख का मन जगत से झूठे प्यार में परोया रहता है।संत-जनों से वह झगड़ा खड़ा किए रखता है।माया (के मोह) में मस्त वह दिन रात वह माया की राह ही ताकता रहता है।परमात्मा का नाम कभी नहीं सिमरता।इस तरह (माया के मोह का) जहर खा खा के आत्मिक मौत मर जाता है।अपने मन के पीछे चलने वाला मनुष्य गंदे गीतों (गाने-सुनने) में मस्त रहता है।गंदे गीतों से ही हित करता है।परमात्मा की सिफत सालाह वाली बाणी में उसकी सुरति नहीं जुड़ती।ना वह परमात्मा के प्यार में रंगा जाता है ना वह नाम-रस से आकर्षित होता है।मनमुख इसी तरह अपनी इज्जत गवा लेता है। 2।साध-संगति में जा के मनमुख आत्मिक अडोलता का आनंद कभी नहीं पाता।उसकी जीभ को नाम जपने में थोड़ा सा भी स्वाद नहीं आता।मनमुख अपने मन को तन को धन को ही अपना समझे बैठता है परमात्मा के दर की उसे कोई समझ नहीं होती।मनमुख अंधा (जीवन सफर में) आँखे बँद करके ही चलता जाता है।हे भाई ! परमात्मा का घर परमात्मा का दर उसे कभी दिखता ही नहीं।आखिर अपने किए का ये लाभ कमाता है कि यमराज के दरवाजे पर बँधा हुआ (मार खाता है।इस सजा से बचने के लिए) उसे कोई सहारा नहीं मिलता। 3।(पर हम जीवों के भी क्या वश। ) अगर प्रभू स्वयं मेहर की नजर करे तो ही मैं उसे आँखों से देख सकता हूँ।उसके गुणों का बयान नहीं किया जा सकता।(उसकी मेहर हो तो ही) कानों से उसकी सिफत सालाह सुन-सुन के गुरू के शबद के माध्यम से मैं उसकी सिफत सालाह कर सकता हूँ।और अटल आत्मिक जीवन देने वाला उसका नाम दिल में बसा सकता हूँ।हे नानक ! प्रभू निरभय है निराकार है निर्वैर है उसकी ज्योति सारे जगत में पूर्ण रूप में व्यापक है।उसके सदा स्थिर रहने वाले नाम में टिकने से ही आदर मिलता है।पर गुरू की शरण के बिना मन की भटकन दूर नहीं होती (और भटकन दूर हुए बिना नाम में जुड़ा नहीं जा सकता)। 4। 3।

Meaning in English:

Sorat’h, First Mehla, Chau-Thukay:The son is dear to his mother and father; he is the wise son-in-law to his father-in-law.The father is dear to his son and daughter, and the brother is very dear to his brother.By the Order of the Lord’s Command, he leaves his house and goes outside, and in an instant, everything becomes alien to him.The self-willed manmukh does not remember the Name of the Lord, does not give in charity, and does not cleanse his consciousness; his body rolls in the dust. ||1||The mind is comforted by the Comforter of the Naam.I fall at the Guru’s feet – I am a sacrifice to Him; He has given me to understand the true understanding. ||Pause||The mind is impressed with the false love of the world; he quarrels with the Lord’s humble servant.Infatuated with Maya, night and day, he sees only the worldly path; he does not chant the Naam, and drinking poison, he dies.He is imbued and infatuated with vicious talk; the Word of the Shabad does not come into his consciousness.He is not imbued with the Lord’s Love, and he is not impressed by the taste of the Name; the self-willed manmukh loses his honor. ||2||He does not enjoy celestial peace in the Company of the Holy, and there is not even a bit of sweetness on his tongue.He calls his mind, body and wealth his own; he has no knowledge of the Court of the Lord.Closing his eyes, he walks in darkness; he cannot see the home of his own being, O Siblings of Destiny.Tied up at Death’s door, he finds no place of rest; he receives the rewards of his own actions. ||3||When the Lord casts His Glance of Grace, then I see Him with my own eyes; He is indescribable, and cannot be described.With my ears, I continually listen to the Word of the Shabad, and I praise Him; His Ambrosial Name abides within my heart.He is Fearless, Formless and absolutely without vengeance; I am absorbed in His Perfect Light.O Nanak, without the Guru, doubt is not dispelled; through the True Name, glorious greatness is obtained. ||4||3||

Meaning in Spanish:

Sorath, Mejl Guru Nanak, Primer Canal Divino, Chau-Tukas.Los padres aman a su hijo, los suegros a su yerno; los niños aman a sus padres, los hermanos a su hermano, pero cuando, el Señor así lo ordena, uno deja a todos atrás, y todo se vuelve extraño para él. El Manmukj, en su arrogancia no contempla el Nombre del Señor, ni hace caridades; tampoco se purifica en su interior, y se revuelca en el lodo. (1)Cuando uno hace al Nombre del Señor su Amigo, la mente es confortada, uno cae a los Pies del Guru, y ofrece su ser en sacrificio a aquél que le revela la Verdad del Señor. (Pausa)El Manmukj soberbio está involucrado con el mundo, y se pelea con los Sirvientes del Señor. Envuelto en Maya, camina sin sendero; no recita el Naam, y se envenena de muerte. Participa en conversaciones viciosas, no está despierto a la Palabra del Shabd, el Amor del Señor no le impresiona, ese Manmukj arrogante pierde su Honor ante Dios. (2)No prueba el Sabor de la Paz en la Saad Sangat, la Sociedad de los Santos, y sus labios no conocen el regocijo de la Alabanza al Señor. Piensa que su cuerpo, su mente y sus riquezas le pertenecen, y no conoce ni un poco de los reinos del cielo. Camina en la oscuridad, ciego, sin poder distinguir su verdadero Hogar. Atado al nido de la muerte, no obtiene Paz, y hace su propia voluntad. (3)Cuando el Señor es Compasivo, me deja ver Su Presencia por todas partes, de este Estado, ¿qué alcanza uno a describir? Me aferro a la Palabra del Shabd del Guru y Lo alabo enalteciendo en mi corazón el Néctar del Señor. Me inmerjo en la Luz Divina del Señor Valiente y Sin Forma, Quien es el Amigo de todos. Dice Nanak, sin el Guru la duda no se disuelve; es a través del Nombre Verdadero del Señor que uno obtiene la Gloria. (4‑3)

ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||

Today's Hukamnama Katha

Feel free to join our offical social media groups to receive daily hukamanma's notifications.

Source: SikhiToTheMax, SGPC.net

Daily Hukamnama Darbar Sahib
Ajj da Sandhya Vele da Hukamnama Darbar Sahib – 06 April 2024
Daily Hukamnama Darbar Sahib
Ajj da Sandhya Vele da Hukamnama Darbar Sahib – 05 April 2024
Daily Hukamnama Darbar Sahib
Ajj da Sandhya Vele da Hukamnama Darbar Sahib – 03 April 2024

Leave a Reply

Your email address will not be published. Required fields are marked *

Scroll down to see next article
Daily Hukamnama Darbar Sahib
Today's Amritvela Hukamnama Darbar Sahib - 17 January 2024