Daily Hukamnama Darbar Sahib

Today’s Morning Hukamnama Darbar Sahib | 2 May 2025

Raag Dhanaasree – Guru Amar Daas Ji – Sri Guru Granth Sahib Ji – Ang 666


ਰਾਗੁ ਧਨਾਸਿਰੀ ਮਹਲਾ ੩ ਘਰੁ ੪
ੴ ਸਤਿਗੁਰ ਪ੍ਰਸਾਦਿ ॥

ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥ ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥ ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥ ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥ ਭਨਤਿ ਨਾਨਕ ਭਰਮ ਪਟ ਖੂਲੑੇ ਗੁਰ ਪਰਸਾਦੀ ਜਾਨਿਆ ॥ ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥

Meaning in Punjabi:

ਹੇ ਪ੍ਰਭੂ! ਅਸੀ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ । ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੍ਰੇਮ-ਰੰਗ ਵਿਚ ਰੰਗਿਆ ਰਹਾਂ ।੧।ਹੇ ਪ੍ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ ਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ ।੧।ਰਹਾਉ।ਹੇ ਪ੍ਰਭੂ! ਮੈਨੂੰ ਮਾਇਆ-ਵੇੜ੍ਹੇ ਨੂੰ (ਹੁਣ ਤਕ ਮਰਨ ਦੇ) ਅਨੇਕਾਂ ਗੇੜ ਪੈ ਚੁਕੇ ਹਨ, ਹੁਣ ਤਾਂ ਮੇਰੇ ਉਤੇ ਕੁਝ ਮੇਹਰ ਕਰ ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ । ਮੇਰੇ ਉਤੇ ਇਹੋ ਜਿਹੀ ਬਖ਼ਸ਼ਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖ਼ਸ਼ ।੨।ਹੇ ਭਾਈ! ਨਾਨਕ ਆਖਦਾ ਹੈ—ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁਲ੍ਹ ਜਾਂਦੇ ਹਨ, ਉਸ ਦੀ (ਪਰਮਾਤਮਾ ਨਾਲ) ਡੂੰਘੀ ਸਾਂਝ ਬਣ ਜਾਂਦੀ ਹੈ । ਉਸ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ, ਗੁਰੂ ਨਾਲ ਉਸ ਦਾ ਮਨ ਪਤੀਜ ਜਾਂਦਾ ਹੈ ।੩।੧।੯।

Meaning in Hindi:

हे प्रभू ! हम जीव तेरे (दर के) मंगते हैं।तू स्वतंत्र रह के सब को दातें देने वाला है।हे प्रभू ! मेरे पर दयावान हो।मुझ मंगते को अपना नाम दे (ता कि) मैं सदा तेरे प्रेम-रंग में रंगा रहूँ। 1।हे प्रभू ! मैं तेरे सदा कायम रहने वाले नाम से सदके जाता हूँ।तू सारे जगत का मूल है; तू ही सब जीवों को पैदा करने वाला है कोई और (तेरे जैसा) नहीं है। 1।रहाउ।हे प्रभू ! मुझ माया-ग्रसित को (अब तक मरने के) अनेकों चक्कर लग चुके हैं।अब तो मेरे पर कुछ मेहर कर।हे प्रभू ! मेरे पर दया कर।मेरे पर यही कृपा कर कि मुझे अपना दीदार दे। 2।हे भाई ! नानक कहता है– गुरू की कृपा से जिस मनुष्य के भ्रम के पर्दे खुल जाते हैं।उसकी (परमात्मा के साथ) गहरी सांझ बन जाती है।उसके हृदय में (परमात्मा के साथ) सदा कायम रहने वाली लगन लग जाती है।गुरू के साथ उसका मन पतीज जाता है। 3। 1। 9।

Meaning in English:

Raag Dhanaasaree, Third Mehla, Fourth House:One Universal Creator God. By The Grace Of The True Guru:I am just a poor beggar of Yours; You are Your Own Lord Master, You are the Great Giver.Be Merciful, and bless me, a humble beggar, with Your Name, so that I may forever remain imbued with Your Love. ||1||I am a sacrifice to Your Name, O True Lord.The One Lord is the Cause of causes; there is no other at all. ||1||Pause||I was wretched; I wandered through so many cycles of reincarnation. Now, Lord, please bless me with Your Grace.Be merciful, and grant me the Blessed Vision of Your Darshan; please grant me such a gift. ||2||Prays Nanak, the shutters of doubt have been opened wide; by Guru’s Grace, I have come to know the Lord.I am filled to overflowing with true love; my mind is pleased and appeased by the True Guru. ||3||1||9||

Meaning in Spanish:

Rag Dhanasri, Mejl Guru Amar Das, Tercer Canal Divino.Un Dios Creador del Universo, por la Gracia del Verdadero GuruHay un sólo Dios. Por la Gracia del Verdadero Guru Él es obtenido. Soy un pordiosero y me arrastro a Tus Pies, Tu eres mi Señor Bondadoso, Ten Piedad y bendice a este hombre que te ruega por Tu Nombre, para que pueda permanecer siempre imbuido en Tu Amor, oh Señor. (1)Ofrezco mi ser en sacrificio a Tu Nombre, oh Señor Verdadero.El Único Señor, es la Causa de todas las causas. No hay nadie que se le compare. (1-Pausa)Yo, un ser desgraciado, he vagado a través de muchas encarnaciones, ahora oh Señor, muestra un poco de Compasión para mí, ten piedad y permíteme tener la Visión de Tu Presencia, por favor, bendíceme con tal Regalo, oh Dios. (2)Dice Nanak, mis dudas han terminado y por la Gracia del Guru, he conocido al Señor; el Amor Verdadero ha crecido en mi, y mi mente ha sido visitada por el Verdadero Guru. (3-1-9)

ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||

About author

Articles

Pawandeep Singh is the founder of AmritsarGoldenTemple.in, a blog dedicated to helping people explore the rich culture, history, and spirituality of Amritsar. Born and raised in the city, Pawandeep combines his local knowledge with a deep passion for sharing everything from iconic landmarks like the Golden Temple to hidden gems, local food spots, historical sites, and travel tips. Whether you're planning your first visit or want to discover new sides of Amritsar, his goal is to make your journey smoother, deeper, and more meaningful. For Business Enquiries & Advertising, Visit Here: https://amritsargoldentemple.in/about-us/
Related posts
EveningDaily Hukamnama Darbar Sahib

June 7, 2025 | Sandhya Vele da Hukamnama Today | Evening Hukamnama from Darbar Sahib

EveningDaily Hukamnama Darbar Sahib

June 5, 2025 | Sandhya Vele da Hukamnama Today | Evening Hukamnama from Darbar Sahib

EveningDaily Hukamnama Darbar Sahib

June 4, 2025 | Sandhya Vele da Hukamnama Today | Evening Hukamnama from Darbar Sahib

Newsletter
Sign up for our Newsletter
No spam, notifications only about new products, updates and freebies.

Leave a Reply

Your email address will not be published. Required fields are marked *