Daily Hukamnama Darbar SahibMorning

Today’s Morning Hukamnama Darbar Sahib | 1 May 2025

Raag Dhanaasree – Bhagat Kabeer Ji – Sri Guru Granth Sahib Ji – Ang 692


( ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ )

ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥ ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥ ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥੧॥ ਰਹਾਉ ॥ ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥ ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥੨॥੩॥

Meaning in Punjabi:

ਇਸ ਵਿਚ ਕੋਈ ਅਨੋਖੀ ਗੱਲ ਨਹੀਂ ਹੈ, ਜੋ ਭੀ ਮਨੁੱਖ ਪ੍ਰਭੂ-ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ ਜਿਵੇਂ ਪਾਣੀ ਪਾਣੀ ਵਿਚ ਮਿਲ ਕੇ (ਮੁੜ) ਵੱਖਰਾ ਨਹੀਂ ਹੋ ਸਕਦਾ, ਤਿਵੇਂ (ਕਬੀਰ) ਜੁਲਾਹ (ਭੀ) ਆਪਾ-ਭਾਵ ਮਿਟਾ ਕੇ ਪਰਮਾਤਮਾ ਵਿਚ ਮਿਲ ਗਿਆ ਹੈ ।੧।ਹੇ ਸੰਤ ਜਨੋ! (ਲੋਕਾਂ ਦੇ ਭਾਣੇ) ਮੈਂ ਮੱਤ ਦਾ ਕਮਲਾ ਹੀ ਸਹੀ (ਭਾਵ, ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਂਸ਼ੀ ਛੱਡ ਕੇ ਮਗਹਰ ਆ ਗਿਆ ਹਾਂ) । (ਪਰ,) ਹੇ ਕਬੀਰ! ਜੇ ਤੂੰ ਕਾਂਸ਼ੀ ਵਿਚ (ਰਹਿੰਦਾ ਹੋਇਆ) ਸਰੀਰ ਛੱਡੇਂ (ਤੇ ਮੁਕਤੀ ਮਿਲ ਜਾਏ) ਤਾਂ ਪਰਮਾਤਮਾ ਦਾ ਇਸ ਵਿਚ ਕੀਹ ਉਪਕਾਰ ਸਮਝਿਆ ਜਾਇਗਾ? ਕਿਉਂਕਿ ਕਾਂਸ਼ੀ ਵਿਚ ਤਾਂ ਉਂਞ ਹੀ ਇਹਨਾਂ ਲੋਕਾਂ ਦੇ ਖ਼ਿਆਲ ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ, ਤਾਂ ਫਿਰ ਸਿਮਰਨ ਦਾ ਕੀਹ ਲਾਭ? ।੧।ਰਹਾਉ।(ਪਰ) ਕਬੀਰ ਆਖਦਾ ਹੈ—ਹੇ ਲੋਕੋ! ਸੁਣੋ, ਕੋਈ ਮਨੁੱਖ ਕਿਸੇ ਭੁਲੇਖੇ ਵਿਚ ਨਾਹ ਪੈ ਜਾਏ (ਕਿ ਕਾਂਸ਼ੀ ਵਿਚ ਮੁਕਤੀ ਮਿਲਦੀ ਹੈ, ਤੇ ਮਗਹਰ ਵਿਚ ਨਹੀਂ ਮਿਲਦੀ) ਜੇ ਪਰਮਾਤਮਾ (ਦਾ ਨਾਮ) ਹਿਰਦੇ ਵਿਚ ਹੋਵੇ, ਤਾਂ ਕਾਂਸ਼ੀ ਕੀਹ ਤੇ ਕਲਰਾਠਾ ਮਗਹਰ ਕੀਹ (ਦੋਹੀਂ ਥਾਈਂ ਪ੍ਰਭੂ ਵਿਚ ਲੀਨ ਹੋ ਸਕੀਦਾ ਹੈ) ।੨।੩।

Meaning in Hindi:

इस में कोई अनोखी बात नहीं है।जो भी मनुष्य प्रभू-प्रेम और प्रभू-भक्ति से सांझ बनाता है (उसका प्रभू के साथ एक हो जाना कोई बड़ी बात नहीं है)।जैसे पानी।पानी में मिल के (दोबारा) अलग नहीं हो सकता।वैसे (कबीर) जुलाहा (भी) स्वै भाव मिटा के परमात्मा में मिल गया है।1।हे संत जनो ! (लोगों के लिए तो) मैं दिमाग का पागल ही सही (भाव।लोग मुझे भले ही मूर्ख कहें कि मैं काशी छोड़ के मगहर आ गया हूँ)।(पर। ) हे कबीर ! अगर तू काशी में (रहते हुए) शरीर त्यागे (और मुक्ति मिल जाए) तो इसमें परमात्मा का क्या उपकार समझा जाएगा।क्योंकि काशी में तो वैसे ही इन लोगों के ख्याल के मुताबिक मरने पर मुक्ति मिल जाती है।तो फिर सिमरने से क्या लाभ। 1।रहाउ।(पर) कबीर कहता है– हे लोगो ! सुनो।कोई मनुष्य किसी भुलेखे में ना पड़ जाए (कि काशी में मुक्ति मिलती है।और मगहर में नहीं मिलती)।अगर परमात्मा (का नाम) हृदय में हो।तो काशी क्या और कलराठा मगहर क्या।(दोनों तरफ प्रभू में लीन हुआ जा सकता है)। 2। 3।

Meaning in English:

That humble being, who knows even a little about loving devotional worship – what surprises are there for him?Like water, dripping into water, which cannot be separated out again, so is the weaver Kabeer, with softened heart, merged into the Lord. ||1||O people of the Lord, I am just a simple-minded fool.If Kabeer were to leave his body at Benares, and so liberate himself, what obligation would he have to the Lord? ||1||Pause||Says Kabeer, listen, O people – do not be deluded by doubt.What is the difference between Benares and the barren land of Maghar, if the Lord is within one’s heart? ||2||3||

Meaning in Spanish:

Aquél que conoce como adorar a Dios con Amor, no le asombrará unirse con su Señor. Mira, así como el agua se mezcla en el agua, así yo, el tejedor, me he inmergido en mi Dios. (1)Oh hombres y mujeres de Dios, yo soy de mente simple y sencilla. Díganme si dejo mi última respiración en Kashi y libero mi ser, ¿por qué debería sentirme obligado con mi Dios? (1‑Pausa)Dice Kabir, escucha, oh gente, que no te engañe la duda. Si el Señor habita en el corazón de uno, ¿qué importa si uno muere en la ciudad bendita de Kashi o en la ciudad maldita de Magar? (2‑3)

ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||

About author

Articles

Pawandeep Singh is the founder of AmritsarGoldenTemple.in, a blog dedicated to helping people explore the rich culture, history, and spirituality of Amritsar. Born and raised in the city, Pawandeep combines his local knowledge with a deep passion for sharing everything from iconic landmarks like the Golden Temple to hidden gems, local food spots, historical sites, and travel tips. Whether you're planning your first visit or want to discover new sides of Amritsar, his goal is to make your journey smoother, deeper, and more meaningful. For Business Enquiries & Advertising, Visit Here: https://amritsargoldentemple.in/about-us/
Related posts
EveningDaily Hukamnama Darbar Sahib

June 7, 2025 | Sandhya Vele da Hukamnama Today | Evening Hukamnama from Darbar Sahib

EveningDaily Hukamnama Darbar Sahib

June 5, 2025 | Sandhya Vele da Hukamnama Today | Evening Hukamnama from Darbar Sahib

EveningDaily Hukamnama Darbar Sahib

June 4, 2025 | Sandhya Vele da Hukamnama Today | Evening Hukamnama from Darbar Sahib

Newsletter
Sign up for our Newsletter
No spam, notifications only about new products, updates and freebies.

Leave a Reply

Your email address will not be published. Required fields are marked *