Today’s Evening Hukamnama Darbar Sahib – 11 February 2024

ਰਾਗੁ ਧਨਾਸਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 682

ਧਨਾਸਰੀ ਮਹਲਾ ੫ ॥

ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥ ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥ ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥

Meaning in Punjabi:

ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ । ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ ।੧।ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ । ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ।ਰਹਾਉ।ਹੇ ਭਾਈ! (ਉਸ ਦੇ ਸਿਮਰਨ ਦੀ ਬਰਕਤਿ ਨਾਲ) ਮੈਂ (ਭੀ) ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ (ਸਾਰੇ ਮਣਕਿਆਂ ਵਿਚ ਪ੍ਰੋਇਆ ਹੁੰਦਾ ਹੈ) ।ਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ ।੨।੧੯।੪੭।

Meaning in Hindi:

हे भाई ! उस मनुष्य को बद्-किस्मत समझो।जिसको जिंद का मालिक प्रभू बिसर जाता है।जिस मनुष्य का मन परमात्मा के कोमल चरनों का प्रेमी हो जाता है।वह मनुष्य आत्मिक जीवन देने वाले नाम-जल का सरोवर ढूँढ लेता है। 1।हे प्रभू ! तेरा सेवक तेरे नाम रंग में टिक के (माया के मोह से सदा) सचेत रहता है।उसके शरीर में से सारा आलस समाप्त हो जाता है।उसका मन।(हे भाई !) प्रीतम प्रभू से जुड़ा रहता है।रहाउ।हे भाई ! (उसके सिमरन की बरकति से) मैं (भी) जिधर-जिधर देखता हूँ।वहाँ वहाँ परमात्मा ही सारे शरीरों में मौजूद दिखता है जैसे धागा (सारे मणकों में परोया होता है)।हे नानक ! प्रभू के दास उस का नाम-जल पीते ही और सारे मोह-प्यार छोड़ देते हैं। 2। 19। 47।

Meaning in English:

Dhanaasaree, Fifth Mehla: One who forgets the Lord of life, the Great Giver – knows that he is most unfortunate. One whose mind is in love with the Lord’s lotus feet obtains the pool of ambrosial nectar. ||1||Your humble servant awakes in the Love of the Lord’s Name. All laziness has departed from his body, and his mind is attached to the Beloved Lord. ||Pause||Wherever I look, the Lord is there; He is the string, upon which all hearts are strung. Drinking in the water of the Naam, servant Nanak has renounced all other loves. ||2||16||47||

Meaning in Spanish:

Dhanasri, Mejl Guru Aryan, Quinto Canal Divino.Desafortunado es aquél que hace a un lado a su Dios, pero aquél que está enamorado del Loto de los Pies del Señor, se baña en el Lago de Néctar. (1)Oh Dios, yo, Tu Sirviente, he despertado en Tu Amor, ahora ya no tengo ninguna pereza y estoy entonado en Ti, oh mi Señor. (Pausa)Veo a mi Señor donde sea que volteo a ver, pues todo está engarzado en Su Hilo, y así Nanak bebe del Agua Inmaculada del Nombre del Señor, haciendo a un lado cualquier otro amor. (2-16-47)

ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||

Feel free to join our offical social media groups to receive daily hukamanma's notifications.

Source: SikhiToTheMax, SGPC.net

amritsargoldentemple.in

Recent Posts

Ajj da Sandhya Vele da Hukamnama Darbar Sahib – 06 April 2024

ਰਾਗੁ ਟੋਡੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 717 ਟੋਡੀ ਮਹਲਾ ੫ ॥…

8 months ago

Ajj da Sandhya Vele da Hukamnama Darbar Sahib – 05 April 2024

ਰਾਗੁ ਸੋਰਠਿ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 645 ਸਲੋਕੁ ਮਃ ੩ ॥…

8 months ago

Ajj da Sandhya Vele da Hukamnama Darbar Sahib – 03 April 2024

ਰਾਗੁ ਧਨਾਸਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 676 ਧਨਾਸਰੀ ਮਹਲਾ ੫ ॥…

8 months ago

Ajj da Sandhya Vele da Hukamnama Darbar Sahib – 02 April 2024

ਰਾਗੁ ਧਨਾਸਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 676 ਧਨਾਸਰੀ ਮਹਲਾ ੫ ॥…

8 months ago

The Lachi Beri Sahib: A Hidden Gem Within the Golden Temple

The Golden Temple is a very important place for Sikhs and has been targeted in…

8 months ago

Today’s Amritvela Hukamnama Darbar Sahib – 22 March 2024

https://www.youtube.com/watch?v=tqh8PrYrHUg ਰਾਗੁ ਸੋਰਠਿ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 636 ਟੋਡੀ ਮਹਲਾ ੫…

8 months ago