Today’s Amritvela Hukamnama Darbar Sahib – 4 January 2024

Play Video

ਰਾਗੁ ਰਾਮਕਲੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 892

ਰਾਮਕਲੀ ਮਹਲਾ ੫ ॥

ਦੀਨੋ ਨਾਮੁ ਕੀਓ ਪਵਿਤੁ ॥ ਹਰਿ ਧਨੁ ਰਾਸਿ ਨਿਰਾਸ ਇਹ ਬਿਤੁ ॥ ਕਾਟੀ ਬੰਧਿ ਹਰਿ ਸੇਵਾ ਲਾਏ ॥ ਹਰਿ ਹਰਿ ਭਗਤਿ ਰਾਮ ਗੁਣ ਗਾਏ ॥੧॥ ਬਾਜੇ ਅਨਹਦ ਬਾਜਾ ॥ ਰਸਕਿ ਰਸਕਿ ਗੁਣ ਗਾਵਹਿ ਹਰਿ ਜਨ ਅਪਨੈ ਗੁਰਦੇਵਿ ਨਿਵਾਜਾ ॥੧॥ ਰਹਾਉ ॥ ਆਇ ਬਨਿਓ ਪੂਰਬਲਾ ਭਾਗੁ ॥ ਜਨਮ ਜਨਮ ਕਾ ਸੋਇਆ ਜਾਗੁ ॥ ਗਈ ਗਿਲਾਨਿ ਸਾਧ ਕੈ ਸੰਗਿ ॥ ਮਨੁ ਤਨੁ ਰਾਤੋ ਹਰਿ ਕੈ ਰੰਗਿ ॥੨॥ ਰਾਖੇ ਰਾਖਨਹਾਰ ਦਇਆਲ ॥ ਨਾ ਕਿਛੁ ਸੇਵਾ ਨਾ ਕਿਛੁ ਘਾਲ ॥ ਕਰਿ ਕਿਰਪਾ ਪ੍ਰਭਿ ਕੀਨੀ ਦਇਆ ॥ ਬੂਡਤ ਦੁਖ ਮਹਿ ਕਾਢਿ ਲਇਆ ॥੩॥ ਸੁਣਿ ਸੁਣਿ ਉਪਜਿਓ ਮਨ ਮਹਿ ਚਾਉ ॥ ਆਠ ਪਹਰ ਹਰਿ ਕੇ ਗੁਣ ਗਾਉ ॥ ਗਾਵਤ ਗਾਵਤ ਪਰਮ ਗਤਿ ਪਾਈ ॥ ਗੁਰ ਪ੍ਰਸਾਦਿ ਨਾਨਕ ਲਿਵ ਲਾਈ ॥੪॥੨੦॥੩੧॥

Meaning in Punjabi:

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ) ਨਾਮ ਦੇ ਦਿੱਤਾ, (ਉਸ ਦਾ ਜੀਵਨ) ਪਵਿੱਤਰ ਬਣਾ ਦਿੱਤਾ । (ਜਿਸ ਨੂੰ ਗੁਰੂ ਨੇ) ਹਰਿ-ਨਾਮ ਧਨ ਸਰਮਾਇਆ (ਬਖ਼ਸ਼ਿਆ, ਦੁਨੀਆ ਵਾਲਾ) ਇਹ ਧਨ (ਵੇਖ ਕੇ), ਉਹ (ਇਸ ਵਲੋਂ) ਉਪਰਾਮ-ਚਿੱਤ ਹੀ ਰਹਿੰਦਾ ਹੈ ।(ਗੁਰੂ ਨੇ ਜਿਸ ਮਨੁੱਖ ਦੇ ਜੀਵਨ-ਰਾਹ ਵਿਚੋਂ ਮਾਇਆ ਦੇ ਮੋਹ ਦੀ) ਰੁਕਾਵਟ ਕੱਟ ਦਿੱਤੀ, ਉਸ ਨੂੰ ਉਸ ਨੇ ਪਰਮਾਤਮਾ ਦੀ ਭਗਤੀ ਵਿਚ ਜੋੜ ਦਿੱਤਾ, ਉਹ ਮਨੁੱਖ (ਸਦਾ) ਪਰਮਾਤਮਾ ਦੀ ਭਗਤੀ ਕਰਦਾ ਹੈ, (ਸਦਾ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ।ਉਹਨਾਂ ਦੇ ਅੰਦਰ (ਇਉਂ ਖਿੜਾਉ ਬਣਿਆ ਰਹਿੰਦਾ ਹੈ, ਮਾਨੋ, ਉਹਨਾਂ ਦੇ ਅੰਦਰ) ਇੱਕ-ਰਸ ਵਾਜੇ ਵੱਜ ਰਹੇ ਹਨ ।੧।ਰਹਾਉ।(ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ) ਆਪਣੇ (ਪਿਆਰੇ) ਗੁਰਦੇਵ ਨੇ ਮਿਹਰ ਕੀਤੀ, ਹਰੀ ਦੇ ਉਹ ਸੇਵਕ ਬੜੇ ਆਨੰਦ ਨਾਲ ਹਰੀ ਦੇ ਗੁਣ ਗਾਂਦੇ ਰਹਿੰਦੇ ਹਨ ।(ਸੰਗਤਿ ਦਾ ਸਦਕਾ) ਮਨੁੱਖ ਦਾ ਪਹਿਲੇ ਜਨਮਾਂ ਦਾ ਚੰਗਾ ਭਾਗ ਮਿਲਣ ਦਾ ਸਬੱਬ ਆ ਬਣਦਾ ਹੈ(ਗੁਰੂ ਦੀ ਸੰਗਤਿ ਦੀ ਬਰਕਤਿ ਨਾਲ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਕਈ ਜਨਮਾਂ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ(ਹੇ ਭਾਈ!) ਗੁਰੂ ਦੀ ਸੰਗਤਿ ਵਿਚ (ਰਿਹਾਂ ਮਨੁੱਖ ਦੇ ਅੰਦਰੋਂ ਦੂਜਿਆਂ ਵਾਸਤੇ) ਨਫ਼ਰਤ ਦੂਰ ਹੋ ਜਾਂਦੀ ਹੈਮਨੁੱਖ ਦਾ ਮਨ ਤੇ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ।(ਦੁੱਖਾਂ ਤੋਂ) ਬਚਾਣ ਦੀ ਸਮਰੱਥਾ ਵਾਲੇ ਨੇ ਦਇਆ ਦੇ ਸੋਮੇ ਨੇ ਉਸ ਦੀ ਰੱਖਿਆ ਕਰ ਦਿੱਤੀ ਪ੍ਰਭੂ ਨੇ ਉਸ ਦੀ ਕੀਤੀ ਕੋਈ ਸੇਵਾ ਨਹੀਂ ਵੇਖੀ ਕੋਈ ਮਿਹਨਤ ਨਹੀਂ ਵੇਖੀ,(ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਿਹਾਂ ਜਿਸ ਮਨੁੱਖ ਉੱਤੇ) ਪ੍ਰਭੂ ਨੇ ਕਿਰਪਾ ਕੀਤੀ, ਦਇਆ ਕੀਤੀ, ਉਸ ਨੂੰ ਦੁੱਖਾਂ ਵਿਚ ਡੁੱਬਦੇ ਨੂੰ (ਪ੍ਰਭੂ ਨੇ ਬਾਹੋਂ ਫੜ ਕੇ) ਬਚਾ ਲਿਆ(ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ) ਮੁੜ ਮੁੜ ਸੁਣ ਕੇ (ਜਿਸ ਮਨੁੱਖ ਦੇ) ਮਨ ਵਿਚ (ਸਿਫ਼ਤਿ-ਸਾਲਾਹ ਕਰਨ ਦਾ) ਚਾਉ ਪੈਦਾ ਹੋ ਗਿਆ, ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਣ ਲੱਗ ਪਿਆ ।ਉਹ (ਗੁਣ) ਗਾਂਦਿਆਂ ਗਾਂਦਿਆਂ ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ । ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਉਸ ਨੇ (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਲਈ ।੪।੨੦।੩੧।

Meaning in Hindi:

(हे भाई ! जिस मनुष्य को गुरू ने परमात्मा का) नाम दे दिया। (उसका जीवन) पवित्र बना दिया।(जिसको गुरू ने) हरी-नाम-धन राशि पूँजी (बख्शी। दुनिया वाला) ये धन (देख के)। वह (इस दुनियावी धन की लालच में नहीं फसता और) उपराम-चिक्त रहता है।(गुरू ने जिस मनुष्य के जीवन-राह में से माया के मोह की) रुकावट काट दी। उसको उसने परमात्मा की भक्ति में जोड़ दिया।वह मनुष्य (सदा) परमात्मा की भगती करता है। (सदा) परमात्मा के गुण गाता रहता है। ॥ 1॥उनके अंदर (इस तरह खिलाव बना रहता है। जैसे उनके अंदर) एक-रस बाजे बज रहे हैं।(हे भाई ! जिन मनुष्यों पर) अपने (प्यारे) गुरदेव ने मेहर की। हरी के वह सेवक बड़े आनंद से हरी के गुण गाते रहते हैं। 1। रहाउ।(संगति के सदका) उसका पहले जन्मों के अच्छे भाग्य मिलने का सबब आ बनता है।(गुरू की संगति की बरकति से माया के मोह की नींद में से) कई जन्मों से सोया हुआ (मन) जाग जाता है।(हे भाई !) गुरू की संगति में (रहने से मनुष्य के अंदर से दूसरों के लिए) नफरत दूर हो जाती है।मनुष्य का मन और तन परमात्मा के प्रेम-रंग में रंगा जाता है। 2।(हे भाई ! गुरू की संगति में रहने से जिस मनुष्य पर) उसको दुखों में डूबते को (प्रभू ने बाँह से पकड़ कर) बचा लिया।प्रभू ने उसकी की हुई सेवा नहीं देखी। कोई मेहनत नहीं देखी।प्रभू ने कृपा की। दया की।(दुखों से) बचाने में समर्था वाले ने दया के श्रोत से उसकी रक्षा की। 3।हे नानक ! (गुरू की संगति में रह के परमात्मा की सिफत सालाह) बार-बार सुन के (जिस मनुष्य के) मन में (सिफत-सालाह करने का) चाव पैदा हो गया।वह आठों पहर (हर वक्त) परमात्मा के गुण गाने लग पड़ा।(गुण) गाते हुए उसने सबसे ऊँची आत्मिक अवस्था हासिल कर ली।गुरू की कृपा से उसने (प्रभू के चरणों में) सुरति जोड़ ली। 4। 20। 31।

Meaning in English:

Raamkalee, Fifth Mehla:Blessing me with His Name, He has purified and sanctified me.The Lord’s wealth is my capital. False hope has left me; this is my wealth.Breaking my bonds, the Lord has linked me to His service.I am a devotee of the Lord, Har, Har; I sing the Glorious Praises of the Lord. ||1||The unstruck sound current vibrates and resounds.The Lord’s humble servants sing His Glorious Praises with love and delight; they are honored by the Divine Guru. ||1||Pause||My pre-ordained destiny has been activated;I have awakened from the sleep of countless incarnations.In the Saadh Sangat, the Company of the Holy, my aversion is gone.My mind and body are imbued with love for the Lord. ||2||The Merciful Savior Lord has saved me.I have no service or work to my credit.In His Mercy, God has taken pity on me;He lifted me up and pulled me out, when I was suffering in pain. ||3||Listening, listening to His Praises, joy has welled up within my mind.Twenty-four hours a day, I sing the Glorious Praises of the Lord.Singing, singing His Praises, I have obtained the supreme status.By Guru’s Grace, Nanak is lovingly focused on the Lord. ||4||20||31||

Meaning in Spanish:

Ramkali, Mejl Guru Aryan, Quinto Canal Divino.El Señor me ha bendecido con Su Nombre y me ha santificado; ahora que Dios es mi capital, Maya se ha alejado de mí. Él nos ha liberado de nuestras amarras y nos ha dedicado a Su Servicio;los Devotos de Dios cantan siempre Su Alabanza. (1)La Melodía Divina resuena en nuestra mente y con una Gran Dicha el Sirviente del Señor canta Su Alabanza y es honrado por Dios. (1-Pausa)Cuando el árbol de las acciones pasadas da frutos, cuando nuestro Destino despierta, después de un profundo sueño, después de las épocas, toda nuestra aversión a Dios se va para siemprey nuestro cuerpo y mente se imbuyen en el Amor de Dios. (2)Es así como el Señor Protector y Compasivo me ha salvado, no debido a mi servicio, sino debido a Su Gracia. El Señor Misericordioso ha tenido Compasión de mícuando me estaba ahogando en el mar del dolor, me recogió y llevó a través. (3)Escuchando Su Alabanza, la Dicha se edificó en mi mente; canté Su Alabanza por siempre y para siempre. Y así, cantando, logré el más Elevado Estado de Éxtasis y por la Gracia del Guru fui entonado en Dios.(4-20-31)

ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||

Today's Hukamnama Katha

Feel free to join our offical social media groups to receive daily hukamanma's notifications.

Source: SikhiToTheMax, SGPC.net

amritsargoldentemple.in

Recent Posts

Ajj da Sandhya Vele da Hukamnama Darbar Sahib – 06 April 2024

ਰਾਗੁ ਟੋਡੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 717 ਟੋਡੀ ਮਹਲਾ ੫ ॥…

9 months ago

Ajj da Sandhya Vele da Hukamnama Darbar Sahib – 05 April 2024

ਰਾਗੁ ਸੋਰਠਿ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 645 ਸਲੋਕੁ ਮਃ ੩ ॥…

9 months ago

Ajj da Sandhya Vele da Hukamnama Darbar Sahib – 03 April 2024

ਰਾਗੁ ਧਨਾਸਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 676 ਧਨਾਸਰੀ ਮਹਲਾ ੫ ॥…

9 months ago

Ajj da Sandhya Vele da Hukamnama Darbar Sahib – 02 April 2024

ਰਾਗੁ ਧਨਾਸਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 676 ਧਨਾਸਰੀ ਮਹਲਾ ੫ ॥…

9 months ago

The Lachi Beri Sahib: A Hidden Gem Within the Golden Temple

The Golden Temple is a very important place for Sikhs and has been targeted in…

9 months ago

Today’s Amritvela Hukamnama Darbar Sahib – 22 March 2024

https://www.youtube.com/watch?v=tqh8PrYrHUg ਰਾਗੁ ਸੋਰਠਿ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 636 ਟੋਡੀ ਮਹਲਾ ੫…

9 months ago