Today’s Amritvela Hukamnama Darbar Sahib – 4 December 2023

Play Video about Today's Amritvela Hukamnama Darbar Sahib - 4 December 2023

ਸੋਰਠਿ ਮਹਲਾ ੫ ॥
ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖੁ ਜਾਰੇ ॥ ਮਹਾ ਬਿਖਮੁ ਅਗਨਿ ਕੋ ਸਾਗਰੁ ਸਾਧੂ ਸੰਗਿ ਉਧਾਰੇ ॥੧॥ ਪੂਰੈ ਗੁਰਿ ਮੇਟਿਓ ਭਰਮੁ ਅੰਧੇਰਾ ॥ ਭਜੁ ਪ੍ਰੇਮ ਭਗਤਿ ਪ੍ਰਭੁ ਨੇਰਾ ॥ ਰਹਾਉ ॥ ਹਰਿ ਹਰਿ ਨਾਮੁ ਨਿਧਾਨ ਰਸੁ ਪੀਆ ਮਨ ਤਨ ਰਹੇ ਅਘਾਈ ॥ ਜਤ ਕਤ ਪੂਰਿ ਰਹਿਓ ਪਰਮੇਸਰੁ ਕਤ ਆਵੈ ਕਤ ਜਾਈ ॥੨॥ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸੁ ਮਨਿ ਵਸੈ ਗੋੁਪਾਲਾ ॥ ਨਾਮੁ ਰਤਨੁ ਜਿਨਿ ਗੁਰਮੁਖਿ ਪਾਇਆ ਤਾ ਕੀ ਪੂਰਨ ਘਾਲਾ ॥੩॥ ਕਲਿ ਕਲੇਸ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ॥ ਕਹੁ ਨਾਨਕ ਪ੍ਰਭਿ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ॥੪॥੧੨॥੨੩॥

Meaning in Punjabi:

(ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ) ਸਰਬ-ਵਿਆਪਕ ਨਾਸ-ਰਹਿਤ ਪ੍ਰਭੂ ਦੇ ਗੁਣ ਗਾਇਆ ਕਰ । (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੇ) ਕਾਮ ਕੋ੍ਰਧ (ਆਦਿਕ ਦੀ) ਜ਼ਹਰ ਸਾੜ ਦੇਂਦਾ ਹੈ ।(ਇਹ ਜਗਤ ਵਿਕਾਰਾਂ ਦੀ) ਅੱਗ ਦਾ ਸਮੰੁਦਰ (ਹੈ, ਇਸ ਵਿਚੋਂ ਪਾਰ ਲੰਘਣਾ) ਬਹੁਤ ਕਠਨ ਹੈ (ਸਿਫ਼ਤਿ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਨੂੰ ਗੁਰੂ) ਸਾਧ ਸੰਗਤਿ ਵਿਚ (ਰੱਖ ਕੇ, ਇਸ ਸਮੰੁਦਰ ਵਿਚੋਂ) ਪਾਰ ਲੰਘਾ ਦੇਂਦਾ ਹੈ ।੧।:—(ਹੇ ਭਾਈ! ਪੂਰੇ ਗੁਰੂ ਦੀ ਸਰਨ ਪਉ । ਜੇਹੜਾ ਮਨੁੱਖ ਪੂਰੇ ਗੁਰੂ ਦੀ ਸਰਨ ਪਿਆ) ਪੂਰੇ ਗੁਰੂ ਨੇ (ਉਸ ਦਾ) ਭਰਮ ਮਿਟਾ ਦਿੱਤਾ, (ਉਸ ਦਾ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ ।(ਹੇ ਭਾਈ! ਤੂੰ ਭੀ ਗੁਰੂ ਦੀ ਸਰਨ ਪੈ ਕੇ) ਪ੍ਰੇਮ-ਭਰੀ ਭਗਤੀ ਨਾਲ ਪ੍ਰਭੂ ਦਾ ਭਜਨ ਕਰਿਆ ਕਰ, (ਤੈਨੂੰ) ਪ੍ਰਭੂ ਅੰਗ-ਸੰਗ (ਦਿੱਸ ਪਏਗਾ) ।ਰਹਾਉ।ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ ਰਸਾਂ ਦਾ ਖ਼ਜ਼ਾਨਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ) ਖ਼ਜ਼ਾਨੇ ਦਾ ਰਸ ਪੀਂਦਾ ਹੈ, ਉਸ ਦਾ ਮਨ ਉਸ ਦਾ ਤਨ (ਮਾਇਆ ਦੇ ਰਸਾਂ ਵਲੋਂ) ਰੱਜ ਜਾਂਦੇ ਹਨ ।ਉਸ ਨੂੰ ਹਰ ਥਾਂ ਪਰਮਾਤਮਾ ਵਿਆਪਕ ਦਿੱਸ ਪੈਂਦਾ ਹੈ । ਉਹ ਮਨੁੱਖ ਫਿਰ ਨਾਹ ਜੰਮਦਾ ਹੈ ਨਾਹ ਮਰਦਾ ਹੈ ।੨।ਹੇ ਭਾਈ! (ਗੁਰੂ ਦੀ ਰਾਹੀਂ) ਜਿਸ ਮਨੁੱਖ ਦੇ ਮਨ ਵਿਚ ਸ੍ਰਿਸ਼ਟੀ ਦਾ ਪਾਲਣ-ਹਾਰ ਆ ਵੱਸਦਾ ਹੈ, ਉਹ ਮਨੁੱਖ ਅਸਲੀ ਜਪ ਤਪ ਸੰਜਮ ਦਾ ਭੇਤ ਸਮਝਣ ਵਾਲਾ ਹੋ ਜਾਂਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਦਾ ਗਿਆਤਾ ਹੋ ਜਾਂਦਾ ਹੈ ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਨਾਮ ਰਤਨ ਲੱਭ ਲਿਆ, ਉਸ ਦੀ (ਆਤਮਕ ਜੀਵਨ ਵਾਲੀ) ਮੇਹਨਤ ਕਾਮਯਾਬ ਹੋ ਗਈ ।੩।ਉਸ ਮਨੁੱਖ ਦੀ ਜਮਾਂ ਵਾਲੀ ਫਾਹੀ ਕੱਟੀ ਗਈ (ਉਸ ਦੇ ਗਲੋਂ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ ਜੋ ਆਤਮਕ ਮੌਤ ਲਿਆ ਕੇ ਜਮਾਂ ਦੇ ਵੱਸ ਪਾਂਦੀ ਹੈ), ਉਸ ਦੇ ਸਾਰੇ ਦੁੱਖ ਕਲੇਸ਼ ਕਸ਼ਟ ਦੂਰ ਹੋ ਗਏ ਹੇ ਨਾਨਕ! ਆਖ—ਜਿਸ ਮਨੁੱਖ ਉਤੇ ਪ੍ਰਭੂ ਨੇ ਮੇਹਰ ਕੀਤੀ (ਉਸ ਨੂੰ ਪ੍ਰਭੂ ਨੇ ਗੁਰੂ ਮਿਲਾ ਦਿੱਤਾ, ਤੇ) ਉਸ ਦਾ ਮਨ ਉਸ ਦਾ ਤਨ ਆਤਮਕ ਆਨੰਦ ਨਾਲ ਪ੍ਰਫੁਲਤ ਹੋ ਗਿਆ ।੪।੧੨।੨੩।

Meaning in Hindi:

(हे भाई ! पूरे गुरू की शरण पड़ कर) सर्व-व्यापक नाश-रहित प्रभू के गुण गाया कर।(जो मनुष्य ये उद्यम करता है गुरू उसके अंदर से आत्मिक मौत लाने वाले) काम-क्रोध (आदि की) जहर जला देता है।(ये जगत विकारों की) आग का समुंद्र (है।इस में से पार लांघना) बहुत कठिन है (सिफत सालाह के गीत गाने वाले मनुष्य को गुरू) साध-संगति में (रख के इस समुंद्र में से) पार लंघा देता है। 1।(हे भाई ! पूरे गुरू की शरण पड़ो।जो मनुष्य पूरे गुरू की शरण पड़ा) पूरे गुरू ने (उसका) भरम मिटा दिया।(उसका माया के मोह का) अंधेरा दूर कर दिया।(हे भाई ! तू भी गुरू की शरण पड़ कर) प्रेमा भक्ति से प्रभू के भजन किया कर।(तुझे) प्रभू अंग-संग (दिख जाएगा)।रहाउ।हे भाई ! परमात्मा का नाम (सारे रसों का खजाना है।जो मनुष्य गुरू की शरण पड़ कर इस) खजाने का रस पीता है।उसका मन उसका तन (माया के रसों की ओर से) तृप्त हो जाते हैं।उसे हर जगह परमात्मा व्याप्त दिख पड़ता है।वह मनुष्य फिर ना पैदा होता है ना मरता है। 2।हे भाई ! जिस मनुष्य ने गुरू की शरण पड़ कर नाम रत्न पा लिया।उसकी (आत्मिक जीवन वाली) मेहनत कामयाब हो गई।(गुरू के द्वारा) जिस मनुष्य के मन में सृष्टि का पालनहार आ बसता है।वह मनुष्य असल जप-तप-संयम के भेद को समझने वाला हो जाता है वह मनुष्य आत्मिक सूझ का ज्ञाता हो जाता है। 3।उस मनुष्य की जमों वाली जंजीरें काटी गई ( उसके गले से माया के मोह की फाही कट गई जो आत्मिक मौत ला के उसे जमों के वश में करती है)।उसके सारे दुख-कलेश-कष्ट दूर हो गए।हे नानक ! कह– जिस मनुष्य पर प्रभू ने मेहर की (उसको प्रभू ने गुरू मिला दिया।और) उसका मन उसका तन आत्मिक आनंद से प्रफुल्लित हो गया। 4। 12। 23।

Meaning in English:

In the beautiful melody of Sorat’h, Guru Arjan Dev Ji, the Fifth Guru, encourages us to sing praises to the Perfect and Eternal Lord. This act helps remove the harmful effects or poison of things like sexual desires, lust, anger, and more. The world is like a fiery ocean filled with challenges and difficulties. It’s tough to navigate, but if you sing praises and stay with good, holy people (Saadh Sangat), the True Guru helps you cross this challenging ocean. ||1|| Taking refuge in the whole Guru, the Perfect Guru dispels all confusion and eliminates the darkness caused by worldly attachments. During a thoughtful pause, remember God with love and devotion, knowing He’s close. ||Pause|| Hey brother! God’s name is like a treasury full of all good things. If you take shelter with the True Guru and enjoy the goodness from this treasure, your mind and body will feel satisfied even amid life’s temptations. You will see God everywhere around you. And guess what? Such a person doesn’t have to go through the cycle of being born and dying again. ||2|| The person who keeps the sustenance of creation in their mind understands the true practice of meditation, self-discipline, and control. They become someone who knows about spiritual life and understands it well. Under the guidance of the Guru, that person finds the precious jewel of God’s Name, Naam Ratna, and their work in the spiritual journey becomes successful. ||3|| The chain of death has been cut, meaning they have overcome the cycle of spiritual death caused by attachment to worldly desires. All their pains and troubles have gone away, O Nanak! Nanak says: for the person upon whom God has shown kindness by guiding them through a True Guru, that person’s mind and body are filled with spiritual joy and prosperity. ||4||12||23||

Meaning in Spanish:

Sorath, Mejl Guru Aryan, Quinto Canal Divino.Canta las Alabanzas de tu Señor Perfecto y Eterno para que el veneno del enojo y la lujuria sean eliminados de tu interior, y cruces, guiado por los Santos, el mar traicionero del fuego pasional. (1)El Guru Perfecto te libera de la oscuridad de tus ilusiones.Contempla con Amor a tu Dios que siempre está tan cerca de ti. (Pausa)Bebe la Esencia del Nombre del Señor para que tu cuerpo y tu mente estén saciados y encuentres a Dios compenetrándolo todo, Él no va ni viene. (2)Aquél en cuya mente habita el Señor, es hombre de meditación, austeridad y continencia, conocedor de la Esencia. Aquél que obtiene la Joya del Nombre, logra la Plenitud. (3)Todas sus aflicciones y sufrimientos desaparecen y sus ataduras a la muerte son abolidas.Dice Nanak, el Señor entonces es Misericordioso y el cuerpo y la mente florecen. |4|12|23|

ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||

Mukhwak Katha

Feel free to join our offical social media groups to receive daily hukamanma’s notifications.

Source: SikhiToTheMax, SGPC.net

amritsargoldentemple.in

Recent Posts

Ajj da Sandhya Vele da Hukamnama Darbar Sahib – 06 April 2024

ਰਾਗੁ ਟੋਡੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 717 ਟੋਡੀ ਮਹਲਾ ੫ ॥…

9 months ago

Ajj da Sandhya Vele da Hukamnama Darbar Sahib – 05 April 2024

ਰਾਗੁ ਸੋਰਠਿ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 645 ਸਲੋਕੁ ਮਃ ੩ ॥…

9 months ago

Ajj da Sandhya Vele da Hukamnama Darbar Sahib – 03 April 2024

ਰਾਗੁ ਧਨਾਸਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 676 ਧਨਾਸਰੀ ਮਹਲਾ ੫ ॥…

9 months ago

Ajj da Sandhya Vele da Hukamnama Darbar Sahib – 02 April 2024

ਰਾਗੁ ਧਨਾਸਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 676 ਧਨਾਸਰੀ ਮਹਲਾ ੫ ॥…

9 months ago

The Lachi Beri Sahib: A Hidden Gem Within the Golden Temple

The Golden Temple is a very important place for Sikhs and has been targeted in…

9 months ago

Today’s Amritvela Hukamnama Darbar Sahib – 22 March 2024

https://www.youtube.com/watch?v=tqh8PrYrHUg ਰਾਗੁ ਸੋਰਠਿ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 636 ਟੋਡੀ ਮਹਲਾ ੫…

9 months ago