Today’s Amritvela Hukamnama Darbar Sahib – 17 January 2024

ਰਾਗੁ ਜੈਤਸਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 697

ਜੈਤਸਰੀ ਮਃ ੪ ॥

ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ ਤੇਰੇ ਮੂਰਖ ਮੁਗਧ ਇਆਨਾ ॥ ਹਰਿ ਕਿਰਪਾ ਧਾਰਿ ਦੀਜੈ ਮਤਿ ਊਤਮ ਕਰਿ ਲੀਜੈ ਮੁਗਧੁ ਸਿਆਨਾ ॥੧॥ ਮੇਰਾ ਮਨੁ ਆਲਸੀਆ ਉਘਲਾਨਾ ॥ ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ ਮਿਲਿ ਸਾਧੂ ਕਪਟ ਖੁਲਾਨਾ ॥ ਰਹਾਉ ॥ ਗੁਰ ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੈ ਮੇਰੇ ਪ੍ਰੀਤਮ ਨਾਮੁ ਪਰਾਨਾ ॥ ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ ॥੨॥ ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ ਤਿਨ ਧੁਰਿ ਭਾਗ ਪੁਰਾਨਾ ॥ ਤਿਨ ਹਮ ਚਰਣ ਸਰੇਵਹ ਖਿਨੁ ਖਿਨੁ ਜਿਨ ਹਰਿ ਮੀਠ ਲਗਾਨਾ ॥੩॥ ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਜਨੁ ਬਿਛੁਰਿਆ ਚਿਰੀ ਮਿਲਾਨਾ ॥ ਧਨੁ ਧਨੁ ਸਤਿਗੁਰੁ ਜਿਨਿ ਨਾਮੁ ਦ੍ਰਿੜਾਇਆ ਜਨੁ ਨਾਨਕੁ ਤਿਸੁ ਕੁਰਬਾਨਾ ॥੪॥੩॥

Meaning in Punjabi:

ਹੇ ਭਾਈ! ਅਸੀ ਤੇਰੇ ਅੰਞਾਣ ਮੂਰਖ ਬੱਚੇ ਹਾਂ, ਅਸੀ ਨਹੀਂ ਜਾਣ ਸਕਦੇ ਕਿ ਤੂੰ ਕਿਹੋ ਜਿਹਾ ਹੈਂ, ਅਤੇ ਕੇਡਾ ਵੱਡਾ ਹੈਂ ਹੇ ਹਰੀ! ਮੇਹਰ ਕਰ ਕੇ ਮੈਨੂੰ ਚੰਗੀ ਅਕਲ ਦੇਹ, ਮੈਨੂੰ ਮੂਰਖ ਨੂੰ ਸਿਆਣਾ ਬਣਾ ਲੈ ।੧।ਹੇ ਭਾਈ! ਮੇਰਾ ਸੁਸਤ ਮਨ (ਮਾਇਆ ਦੀ ਨੀਂਦ ਵਿਚ) ਸੌਂ ਗਿਆ ਸੀ ਪਰਮਾਤਮਾ ਨੇ ਮੈਨੂੰ ਗੁਰੂ ਲਿਆ ਕੇ ਮਿਲਾ ਦਿੱਤਾ । ਗੁਰੂ ਨੂੰ ਮਿਲ ਕੇ (ਮੇਰੇ ਮਨ ਦੇ) ਕਿਵਾੜ ਖੁੱਲ੍ਹ ਗਏ ਹਨ ।ਰਹਾਉ।ਹੇ ਗੁਰੂ! ਮੇਰੇ ਹਿਰਦੇ ਵਿਚ ਪ੍ਰਭੂ ਵਾਸਤੇ ਹਰ ਵੇਲੇ ਦੀ ਪ੍ਰੀਤਿ ਪੈਦਾ ਕਰ ਦੇਹ, ਮੇਰੇ ਪ੍ਰੀਤਮ-ਪ੍ਰਭੂ ਦਾ ਨਾਮ ਮੇਰੇ ਪ੍ਰਾਣ ਬਣ ਜਾਏ ਹੇ ਮੇਰੇ ਮਾਲਕ-ਪ੍ਰਭੂ! ਜਿਵੇਂ ਨਸ਼ਈ ਮਨੁੱਖ ਨਸ਼ੇ ਵਿਚ ਖ਼ੁਸ਼ ਰਹਿੰਦਾ ਹੈ (ਤੇ ਨਸ਼ੇ ਤੋਂ ਬਿਨਾ ਘਬਰਾ ਉਠਦਾ ਹੈ, ਤਿਵੇਂ) ਤੇਰੇ ਨਾਮ ਤੋਂ ਬਿਨਾ ਜਿੰਦ ਵਿਆਕੁਲ ਹੋ ਜਾਂਦੀ ਹੈ ।੨।ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦੀ ਪ੍ਰੀਤਿ ਪੈਦਾ ਹੋ ਜਾਂਦੀ ਹੈ, ਉਹਨਾਂ ਦੇ ਧੁਰ ਦਰਗਾਹ ਤੋਂ ਮਿਲੇ ਚਿਰ ਦੇ ਭਾਗ ਜਾਗ ਪੈਂਦੇ ਹਨ । ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਅਸੀ ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ।੩।ਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਦੀ ਨਿਗਾਹ ਕੀਤੀ, ਉਸ ਨੂੰ ਚਿਰ ਦੇ ਵਿਛੁੜੇ ਹੋਏ ਨੂੰ ਉਸ ਨੇ ਆਪਣੇ ਨਾਲ ਮਿਲਾ ਲਿਆ ਧੰਨ ਹੈ ਗੁਰੂ, ਧੰਨ ਹੈ ਗੁਰੂ, ਜਿਸ ਨੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ । ਦਾਸ ਨਾਨਕ ਉਸ ਗੁਰੂ ਤੋਂ (ਸਦਾ) ਸਦਕੇ ਜਾਂਦਾ ਹੈ ।੪।੩।

Meaning in Hindi:

हे भाई ! हम तेरे अंजान मूर्ख बच्चे हैं।हम नहीं जान सकते कि तू कैसा है।और कितना बड़ा है।हे हरी ! मेहर करके मुझे अच्छी अक्ल दे।मुझ मूर्ख को समझदार बना ले। 1।हे भाई ! मेरा सुस्त मन (माया की नींद में) सो गया था।परमात्मा ने मुझे गुरू ला के मिला दिया।गुरू को मिल के (मेरे मन के) किवाड़ खुल गए हैं।रहाउ।हे गुरू ! मेरे हृदय में प्रभू के लिए हर वक्त की प्रीति पैदा कर दे।मेरे प्रीतम-प्रभू का नाम मेरे प्राण बन जाएं।हे मेरे मालिक प्रभू ! जैसे नशई मनुष्य नशे में खुश रहता है (और नशे के बिना घबराया फिरता है।वैसे ही) तेरे नाम के बिना जीवात्मा व्याकुल हो जाती है। 2।हे भाई ! जिन मनुष्यों के मन में परमात्मा की प्रीति पैदा हो जाती है।उनके धुर-दरगाह से मिले चिरों के भाग्य जाग जाते हैं।हे भाई ! जिन मनुष्यों को परमात्मा प्यारा लगने लग जाता है।हम हर वक्त उनके चरणों की सेवा करते हैं। 3।हे भाई ! मेरे मालिक प्रभू ने जिस मनुष्य पर मेहर की निगाह की।उसको चिरों से विछुड़े हुए को उसने अपने साथ मिला लिया।धंन है गुरू।धंन है गुरू।जिसने उसके हृदय में परमात्मा का नाम पक्का कर दिया।दास नानक उस गुरू से (सदा) सदके जाता है। 4। 3।

Meaning in English:

Jaitsree, Fourth Mehla:I am Your child; I know nothing about Your state and extent; I am foolish, idiotic and ignorant.O Lord, shower me with Your Mercy; bless me with an enlightened intellect; I am foolish – make me clever. ||1||My mind is lazy and sleepy.The Lord, Har, Har, has led me to meet the Holy Guru; meeting the Holy, the shutters have been opened wide. ||Pause||O Guru, each and every instant, fill my heart with love; the Name of my Beloved is my breath of life.Without the Name, I would die; the Name of my Lord and Master is to me like the drug to the addict. ||2||Those who enshrine love for the Lord within their minds fulfill their pre-ordained destiny.I worship their feet, each and every instant; the Lord seems very sweet to them. ||3||My Lord and Master, Har, Har, has showered His Mercy upon His humble servant; separated for so long, he is now re-united with the Lord.Blessed, blessed is the True Guru, who has implanted the Naam, the Name of the Lord within me; servant Nanak is a sacrifice to Him. ||4||3||

Meaning in Spanish:

Yaitsri, Mejl Guru Ram Das, Cuarto Canal Divino.Somos Tus niños, oh Dios, somos tontos, idiotas e ignorantes, no conocemos Tu Estado.Por Compasión, bendíceme con Tu Sabiduría Sublime y hazme sabio en Ti. (1)Mi mente duda y vacila. El Señor Jar, Jar, me ha guiado hasta el Santo Guru y las puertas de mi mente han sido abiertas de par en par. Por favor, llena mi mente siempre con el Amor del Señor, oh Guru, pues el Nombre del Señor es la Vida de mi vida. Oh Maestro, no puedo vivir sin Tu Nombre así como el adicto no puede vivir sin su droga. (2)Aquél que tiene su mente apegada al Señor, realiza su Destino.Alabaría siempre los Pies de aquél con quien el Señor es Dulce. (3)Mi Señor es Compasivo y me ha unido después de una larga separación.Bendito es el Guru que ha engarzado el Nombre del Señor en mí.Oh, yo ofrezco mi ser en sacrificio al Guru. (4‑3)

ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||

Today's Hukamnama Katha

Feel free to join our offical social media groups to receive daily hukamanma's notifications.

Source: SikhiToTheMax, SGPC.net

amritsargoldentemple.in

Recent Posts

Ajj da Sandhya Vele da Hukamnama Darbar Sahib – 06 April 2024

ਰਾਗੁ ਟੋਡੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 717 ਟੋਡੀ ਮਹਲਾ ੫ ॥…

8 months ago

Ajj da Sandhya Vele da Hukamnama Darbar Sahib – 05 April 2024

ਰਾਗੁ ਸੋਰਠਿ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 645 ਸਲੋਕੁ ਮਃ ੩ ॥…

8 months ago

Ajj da Sandhya Vele da Hukamnama Darbar Sahib – 03 April 2024

ਰਾਗੁ ਧਨਾਸਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 676 ਧਨਾਸਰੀ ਮਹਲਾ ੫ ॥…

8 months ago

Ajj da Sandhya Vele da Hukamnama Darbar Sahib – 02 April 2024

ਰਾਗੁ ਧਨਾਸਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 676 ਧਨਾਸਰੀ ਮਹਲਾ ੫ ॥…

8 months ago

The Lachi Beri Sahib: A Hidden Gem Within the Golden Temple

The Golden Temple is a very important place for Sikhs and has been targeted in…

8 months ago

Today’s Amritvela Hukamnama Darbar Sahib – 22 March 2024

https://www.youtube.com/watch?v=tqh8PrYrHUg ਰਾਗੁ ਸੋਰਠਿ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 636 ਟੋਡੀ ਮਹਲਾ ੫…

8 months ago