Today’s Amritvela Hukamnama Darbar Sahib – 11 January 2024

ਰਾਗੁ ਵਡਹੰਸੁ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 564

ਵਡਹੰਸੁ ਮਹਲਾ ੫ ਘਰੁ ੨

ੴ ਸਤਿਗੁਰ ਪ੍ਰਸਾਦਿ ॥

ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ॥ ਜੇ ਸਉ ਖੇਲ ਖੇਲਾਈਐ ਬਾਲਕੁ ਰਹਿ ਨ ਸਕੈ ਬਿਨੁ ਖੀਰੇ ॥ ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ ॥ ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਬਿਨੁ ਦਰਸਨ ਕਿਉ ਮਨੁ ਧੀਰੇ ॥੧॥ ਸੁਣਿ ਸਜਣ ਮੇਰੇ ਪ੍ਰੀਤਮ ਭਾਈ ਮੈ ਮੇਲਿਹੁ ਮਿਤ੍ਰੁ ਸੁਖਦਾਤਾ ॥ ਓਹੁ ਜੀਅ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰਿ ਕੀਆ ਬਾਤਾ ॥ ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਾ ਜਿਉ ਚਾਤ੍ਰਿਕੁ ਜਲ ਕਉ ਬਿਲਲਾਤਾ ॥ ਹਉ ਕਿਆ ਗੁਣ ਤੇਰੇ ਸਾਰਿ ਸਮਾਲੀ ਮੈ ਨਿਰਗੁਣ ਕਉ ਰਖਿ ਲੇਤਾ ॥੨॥ ਹਉ ਭਈ ਉਡੀਣੀ ਕੰਤ ਕਉ ਅੰਮਾਲੀ ਸੋ ਪਿਰੁ ਕਦਿ ਨੈਣੀ ਦੇਖਾ ॥ ਸਭਿ ਰਸ ਭੋਗਣ ਵਿਸਰੇ ਬਿਨੁ ਪਿਰ ਕਿਤੈ ਨ ਲੇਖਾ ॥ ਇਹੁ ਕਾਪੜੁ ਤਨਿ ਨ ਸੁਖਾਵਈ ਕਰਿ ਨ ਸਕਉ ਹਉ ਵੇਸਾ ॥ ਜਿਨੀ ਸਖੀ ਲਾਲੁ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ॥੩॥ ਮੈ ਸਭਿ ਸੀਗਾਰ ਬਣਾਇਆ ਅੰਮਾਲੀ ਬਿਨੁ ਪਿਰ ਕਾਮਿ ਨ ਆਏ ॥ ਜਾ ਸਹਿ ਬਾਤ ਨ ਪੁਛੀਆ ਅੰਮਾਲੀ ਤਾ ਬਿਰਥਾ ਜੋਬਨੁ ਸਭੁ ਜਾਏ ॥ ਧਨੁ ਧਨੁ ਤੇ ਸੋਹਾਗਣੀ ਅੰਮਾਲੀ ਜਿਨ ਸਹੁ ਰਹਿਆ ਸਮਾਏ ॥ ਹਉ ਵਾਰਿਆ ਤਿਨ ਸੋਹਾਗਣੀ ਅੰਮਾਲੀ ਤਿਨ ਕੇ ਧੋਵਾ ਸਦ ਪਾਏ ॥੪॥ ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ ॥ ਜਾ ਮਿਲਿਆ ਪੂਰਾ ਸਤਿਗੁਰੂ ਅੰਮਾਲੀ ਤਾ ਆਸਾ ਮਨਸਾ ਸਭ ਪੂਰੇ ॥ ਮੈ ਸਰਬ ਸੁਖਾ ਸੁਖ ਪਾਇਆ ਅੰਮਾਲੀ ਪਿਰੁ ਸਰਬ ਰਹਿਆ ਭਰਪੂਰੇ ॥ ਜਨ ਨਾਨਕ ਹਰਿ ਰੰਗੁ ਮਾਣਿਆ ਅੰਮਾਲੀ ਗੁਰ ਸਤਿਗੁਰ ਕੈ ਲਗਿ ਪੈਰੇ ॥੫॥੧॥੯॥

Meaning in Punjabi:

ਹੇ ਪਿਆਰੇ! ਮੇਰੇ ਮਨ ਵਿਚ (ਗੁਰੂ ਨੂੰ) ਮਿਲਣ ਦੀ ਤਾਂਘ ਹੈ । ਮੈਂ ਕਿਸ ਤਰ੍ਹਾਂ ਪੂਰੇ ਗੁਰੂ ਨੂੰ ਲੱਭਾਂ? ਹੇ ਸਹੇਲੀ! ਜੇ ਬਾਲਕ ਨੂੰ ਸੌ ਖੇਡਾਂ ਨਾਲ ਖਿਡਾਇਆ ਜਾਏ (ਪਰਚਾਇਆ ਜਾਏ), ਤਾਂ ਭੀ ਉਹ ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ । (ਤਿਵੇਂ ਹੀ) ਹੇ ਸਖੀ! ਜੇ ਮੈਨੂੰ ਸੌ ਭੋਜਨ ਭੀ ਦਿੱਤੇ ਜਾਣ, ਤਾਂ ਭੀ ਮੇਰੇ ਅੰਦਰ (ਵੱਸਦੀ ਪ੍ਰਭੂ-ਮਿਲਾਪ ਦੀ) ਭੁੱਖ ਲਹਿ ਨਹੀਂ ਸਕਦੀ । ਹੇ ਸਹੇਲੀ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ, ਪਿਆਰੇ ਪ੍ਰਭੂ ਦਾ ਪੇ੍ਰਮ ਵੱਸ ਰਿਹਾ ਹੈ । (ਉਸ ਦੇ) ਦਰਸਨ ਤੋਂ ਬਿਨਾ ਮੇਰਾ ਮਨ ਸ਼ਾਂਤੀ ਨਹੀਂ ਹਾਸਲ ਕਰ ਸਕਦਾ ।੧।ਹੇ ਮੇਰੇ ਸੱਜਣ! ਹੇ ਮੇਰੇ ਪਿਆਰੇ ਵੀਰ! (ਮੇਰੀ ਬੇਨਤੀ) ਸੁਣ । ਮੈਨੂੰ ਆਤਮਕ ਆਨੰਦ ਦੇਣ ਵਾਲਾ ਮਿਤ੍ਰ-ਗੁਰੂ ਮਿਲਾ ।ਉਹ (ਗੁਰੂ) ਮੇਰੀ ਜਿੰਦ ਦੀ ਸਾਰੀ ਪੀੜਾ ਜਾਣਦਾ ਹੈ, ਤੇ, ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ ।(ਹੇ ਵੀਰ!) ਮੈਂ ਉਸ (ਪਰਮਾਤਮਾ) ਤੋਂ ਬਿਨਾ ਰਤਾ ਭਰ ਸਮਾ ਭੀ ਨਹੀਂ ਰਹਿ ਸਕਦਾ (ਉਸ ਦੇ ਵਿਛੋੜੇ ਵਿਚ ਮੈਂ ਤੜਫਦਾ ਹਾਂ) ਜਿਵੇਂ ਪਪੀਹਾ ਵਰਖਾ ਦੀ ਬੂੰਦ ਦੀ ਖ਼ਾਤਰ ਵਿਲਕਦਾ ਹੈ ।ਹੇ ਪ੍ਰਭੂ! ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਮੈਂ ਆਪਣੇ ਹਿਰਦੇ ਵਿਚ ਵਸਾਵਾਂ? ਤੂੰ ਮੈਨੂੰ ਗੁਣ-ਹੀਣ ਨੂੰ (ਸਦਾ) ਬਚਾ ਲੈਂਦਾ ਹੈਂ ।੨।ਹੇ ਸਖੀ! ਮੈਂ ਪ੍ਰਭੂ-ਪਤੀ ਨੂੰ ਮਿਲਣ ਵਾਸਤੇ ਉਤਾਵਲੀ ਹੋ ਰਹੀ ਹਾਂ ।ਮੈਂ ਕਦੋਂ ਉਸ ਪਤੀ ਨੂੰ ਆਪਣੀਆਂ ਅੱਖਾਂ ਨਾਲ ਵੇਖਾਂਗੀ? ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਮੈਨੂੰ ਸਾਰੇ ਪਦਾਰਥਾਂ ਦੇ ਭੋਗ ਭੁੱਲ ਚੁੱਕੇ ਹਨ, ਇਹ ਪਦਾਰਥ ਪ੍ਰਭੂ-ਪਤੀ ਤੋਂ ਬਿਨਾ ਮੇਰੇ ਕਿਸੇ ਕੰਮ ਨਹੀਂ ।ਹੇ ਸਹੇਲੀ! ਮੈਨੂੰ ਤਾਂ ਆਪਣੇ ਸਰੀਰ ਉੱਤੇ ਇਹ ਕੱਪੜਾ ਭੀ ਨਹੀਂ ਸੁਖਾਂਦਾ, ਤਾਹੀਏਂ ਮੈਂ ਕੋਈ ਪਹਿਰਾਵਾ ਨਹੀਂ ਕਰ ਸਕਦੀ ।ਜਿਨ੍ਹਾਂ ਸਹੇਲੀਆਂ ਨੇ ਪਿਆਰੇ ਲਾਲ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਹਨਾਂ ਅੱਗੇ ਅਰਜ਼ੋਈ ਕਰਦੀ ਹਾਂ (ਕਿ ਮੈਨੂੰ ਭੀ ਉਸ ਦੇ ਚਰਨਾਂ ਵਿਚ ਜੋੜ ਦੇਣ) ।੩।ਹੇ ਸਹੇਲੀ! ਜੇ ਮੈਂ ਸਾਰੇ ਸਿੰਗਾਰ ਕਰ ਭੀ ਲਏ, ਤਾਂ ਭੀ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ (ਇਹ ਸਿੰਗਾਰ) ਕਿਸੇ ਕੰਮ ਨਹੀਂ ਆਉਂਦੇ । ਹੇ ਸਖੀ! ਜੇ ਪ੍ਰਭੂ-ਪਤੀ ਨੇ ਮੇਰੀ ਵਾਤ ਹੀ ਨਾਹ ਪੁੱਛੀ (ਮੇਰੇ ਵਲ ਧਿਆਨ ਹੀ ਨਾਹ ਕੀਤਾ) ਤਾਂ ਮੇਰੀ ਤਾਂ ਸਾਰੀ ਜਵਾਨੀ ਹੀ ਵਿਅਰਥ ਚਲੀ ਜਾਵੇਗੀ । ਹੇ ਸਖੀ! ਉਹ ਸੁਹਾਗਣਾਂ ਬਹੁਤ ਭਾਗਾਂ ਵਾਲੀਆਂ ਹਨ ਜਿਨ੍ਹਾਂ ਦੇ ਹਿਰਦੇ ਵਿਚ ਖਸਮ-ਪ੍ਰਭੂ ਸਦਾ ਟਿਕਿਆ ਰਹਿੰਦਾ ਹੈ । ਹੇ ਸਹੇਲੀ! ਮੈਂ ਉਹਨਾਂ ਸੁਹਾਗਣਾਂ ਤੋਂ ਕੁਰਬਾਨ ਹਾਂ, ਮੈਂ ਸਦਾ ਉਹਨਾਂ ਦੇ ਪੈਰ ਧੋਂਦੀ ਹਾਂ (ਧੋਣ ਨੂੰ ਤਿਆਰ ਹਾਂ) ।੪।ਹੇ ਸਹੇਲੀ! ਜਿਤਨਾ ਚਿਰ ਮੈਨੂੰ ਕਿਸੇ ਹੋਰ (ਦੇ ਆਸਰੇ) ਦਾ ਭੁਲੇਖਾ ਸੀ, ਉਤਨਾ ਚਿਰ ਮੈਂ ਪ੍ਰਭੂ ਨੂੰ (ਆਪਣੇ ਤੋਂ) ਦੂਰ (-ਵੱਸਦਾ) ਜਾਣਦੀ ਰਹੀ । ਪਰ, ਹੇ ਸਹੇਲੀ! ਜਦੋਂ ਮੈਨੂੰ ਪੂਰਾ ਗੁਰੂ ਮਿਲ ਪਿਆ, ਤਾਂ ਮੇਰੀ ਹਰੇਕ ਆਸ ਹਰੇਕ ਤਾਂਘ ਪੂਰੀ ਹੋ ਗਈ (ਕਿਉਂਕਿ) ਹੇ ਸਖੀ! ਮੈਂ ਸਾਰੇ ਸੁਖਾਂ ਤੋਂ ਸ੍ਰੇਸ਼ਟ (ਪ੍ਰਭੂ-ਮਿਲਾਪ ਦਾ) ਸੁਖ ਪਾ ਲਿਆ, ਮੈਨੂੰ ਉਹ ਪ੍ਰਭੂ-ਪਤੀ ਸਭਨਾਂ ਵਿਚ ਵੱਸਦਾ ਦਿੱਸ ਪਿਆ । ਹੇ ਦਾਸ ਨਾਨਕ! (ਆਖ—) ਹੇ ਸਹੇਲੀ! ਗੁਰੂ ਦੀ ਚਰਨੀਂ ਲੱਗ ਕੇ ਮੈਂ ਪਰਮਾਤਮਾ ਦੇ ਮਿਲਾਪ ਦਾ ਆਨੰਦ ਪ੍ਰਾਪਤ ਕਰ ਲਿਆ ਹੈ ।੫।੧।੯।

Meaning in Hindi:

हे प्यारे ! मेरे मन में (गुरू को) मिलने की चाहत है।मैं किस तरह पूरे गुरू को ढूँढू।हे सहेली ! यदि बालक को सौ खिलोनों से खिलाया जाय (उसका मनोरंजन किया जाए)।तो भी वह दूध के बिना नहीं रह सकता।(वैसे ही) हे सखी ! अगर मुझे सौ भोजन भी दिए जाएं।तो भी मेरे अंदर (बसती प्रभू-मिलाप की) भूख नहीं उतर सकती।हे सहेली ! मेरे मन में मेरे हृदय में।प्यारे प्रभू का प्रेम बस रहा है।(उसके) दर्शनों के बिना मेरा मन शांति नहीं हासिल कर सकता। 1।हे मेरे सज्जन ! हे मेरे प्यारे भाई ! (मेरी बिनती) सुन।मुझे आत्मिक आनंद देने वाला मित्र-गुरू मिला।वह (गुरू) मेरी जीवात्मा की सारी पीड़ा जानता है।और।मुझे परमात्मा की सिफत सालाह की बातें सुनाता है।(हे वीर !) मैं उस (परमात्मा) के बिना रक्ती भर समय के लिए भी नहीं रह सकता (उसके विछोड़े में मैं तड़पता हूँ) जैसे पपीहा बरखा की बूँद की खातिर बिलकता है।हे प्रभू ! तेरे कौन कौन से गुण याद कर करके मैं अपने हृदय में बसाऊँ।तू मुझ गुण-हीन को (सदा) बचा लेता है। 2।हे सखी ! मैं प्रभू-पति को मिलने के लिए उतावली हो रही हूँ।मैं कब उस पति को अपनी आँखों से देखूँगी।प्रभू-पति के मिलाप के बिना मुझे सारे पदार्थों के भोग भूल चुके हैं।ये पदार्थ प्रभू-पति के बिना मेरे किसी काम के नहीं।हे सहेली ! मुझे तो अपने शरीर पर ये कपड़ा भी नहीं भाता।तभी तो मैं पहरावा नहीं कर सकती।जिन सहेलियों ने प्यारे लाल को पसंद कर लिया है।मैं उनके आगे अरजोई करती हूँ (कि मुझे भी उसके चरणों में जोड़ दें)। 3।हे सहेली ! अगर मैंने सारे श्रृंगार कर भी लिए।तो भी प्रभू-पति के मिलाप के बिना (ये श्रृंगार) कोई काम नहीं आते।हे सखी ! अगर प्रभू-पति ने मेरी कोई बात ही ना पूछी (मेरी तरफ ध्यान ही ना दिया) तो मेरी तो सारी जवानी ही व्यर्थ चली जाएगी।हे सखी ! वे सुहागनें बहुत भाग्यशाली हैं जिनके दिल में पति-प्रभू सदा टिका रहता है।हे सहेली ! मैं उन सुहागनों से कुर्बान हूँ।मैं सदा उनके पैर धोती हूँ (धोने को तैयार हूँ)। 4।हे सहेली ! जब तक मुझे किसी और (के आसरे) का भुलेखा था।तब तक मैं प्रभू को (अपने से) दूर (-बसता) समझती रही।पर।हे सहेली ! मुझे पूरा गुरू मिल गया।तो मेरी हरेक आशा हरेक तमन्ना पूरी हो गई (क्योंकि)हे सखी ! मैंने सारे सुखों से श्रेष्ठ (प्रभू के मिलाप का) सुख पा लिया है। मुझे वह प्रभू पति सभी में बसता दिखाई दे गया।हे दास नानक ! (कह–) हे सखी ! गुरू के चरणों में लग के मैंने परमात्मा के मिलाप का आनंद प्राप्त कर लिया है। 5। 1। 9।

Meaning in English:

Wadahans, Fifth Mehla, Second House:One Universal Creator God. By The Grace Of The True Guru:Deep within me, there is a longing to meet my Beloved; how can I attain my Perfect Guru?Even though a baby may play hundreds of games, he cannot survive without milk.The hunger within me is not satisfied, O my friend, even though I am served hundreds of dishes.My mind and body are filled with love for my Beloved; how can my soul find relief, without the Blessed Vision of the Lord’s Darshan? ||1||Listen, O my dear friends and siblings – lead me to my True Friend, the Giver of peace.He knows all the troubles of my soul; every day, he tells me stories of the Lord.I cannot live without Him, even for an instant. I cry out for Him, just as the song-bird cries for the drop of water.Which of Your Glorious Virtues should I sing? You save even worthless beings like me. ||2||I have become depressed, waiting for my Husband Lord, O my friend; when shall my eyes behold my Husband?I have forgotten how to enjoy all pleasures; without my Husband Lord, they are of no use at all.These clothes do not please my body; I cannot dress myself.I bow to those friends of mine, who have enjoyed their Beloved Husband Lord. ||3||I have adorned myself with all sorts of decorations, O my friend, but without my Husband Lord, they are of no use at all.When my Husband does not care for me, O my friend, then my youth passes, totally useless.Blessed, blessed are the happy soul-brides, O my friend, who are blended with their Husband Lord.I am a sacrifice to those happy soul-brides; I wash their feet again and again. ||4||As long as I suffered from duality and doubt, O my friend, I thought God was far away.But when I met the Perfect True Guru, O my friend, then all my hopes and desires were fulfilled.I have obtained all pleasures and comforts, O my friend; my Husband Lord is all-pervading everywhere.Servant Nanak enjoys the Lord’s Love, O my friend; I fall at the feet of the Guru, the True Guru. ||5||1||9||

Meaning in Spanish:

Wadajans, Mejl Guru Aryan, Quinto Canal Divino, Chant.Un Dios Creador del Universo, por la Gracia del Verdadero GuruEn mí vive el deseo de encontrar a mi Guru Perfecto. ¿Cómo podría Encontrarlo?No importa quien trate de distraer al bebé, él acaba tomando la leche de su mamá. Mi hambre no se sacia, oh mi amado compañero, aunque pongan enfrente de mí todo tipo de delicias.Estoy imbuido de cuerpo y mente en el Amor de mi Señor. ¿Oh, cómo puedo ser confortado sin tener Su Visión? (1)Oh amigo, mi querido hermano, guíame hasta el Guru, Dador de Éxtasis, pues Él conoce el dolor de mi corazón y me recita siempre la Palabra del Señor.No puedo vivir sin Él ni siquiera por un momento, así como el pájaro Cuclillo no puede vivir sin la gota de lluvia fresca y se muere antes de tomar de otra agua.¿Cuál de Tus Méritos, oh Señor, debo enaltecer? Tú salvas aun a un ser como yo, sin mérito alguno. (2)Me he puesto triste añorando a mi Esposo, oh mi amigo, ¿cuándo podré ver a mi Señor Amado?No me importan los placeres mundanos, pues sin mi Esposo, no me sirven de nada.Ningún adorno, ni telas finas complacen mi cuerpo.Mis amigos, quienes han gozado de su Esposo, los saludo siempre con Reverencia. (3)Me adorno de muchas formas, pero sin mi Señor, no me sirve de nada, pues si el Señor no viene, la juventud floreciente de uno es echada a la basura.Benditas son las Esposas en quienes el Señor, mi Dios, habita.Ofrezco mi ser siempre en sacrificio a ellas y busco lavar sus Pies. (4)Mientras tanto estuve desviado por la dualidad, tanto tiempo pensé que el Señor estaba lejos. Sin embargo, cuando encontré al Guru Perfecto, todos mis deseos y esperanzas fueron cumplidos.Dice Nanak, logré la Paz y la tranquilidad cuando vi a mi Señor prevaleciendo por todas partes y gocé del Amor del Señor postrándome a los Pies del Guru. (5-1-9)

ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||

Today's Hukamnama Katha

Feel free to join our offical social media groups to receive daily hukamanma's notifications.

Source: SikhiToTheMax, SGPC.net

amritsargoldentemple.in

Recent Posts

Ajj da Sandhya Vele da Hukamnama Darbar Sahib – 06 April 2024

ਰਾਗੁ ਟੋਡੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 717 ਟੋਡੀ ਮਹਲਾ ੫ ॥…

9 months ago

Ajj da Sandhya Vele da Hukamnama Darbar Sahib – 05 April 2024

ਰਾਗੁ ਸੋਰਠਿ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 645 ਸਲੋਕੁ ਮਃ ੩ ॥…

9 months ago

Ajj da Sandhya Vele da Hukamnama Darbar Sahib – 03 April 2024

ਰਾਗੁ ਧਨਾਸਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 676 ਧਨਾਸਰੀ ਮਹਲਾ ੫ ॥…

9 months ago

Ajj da Sandhya Vele da Hukamnama Darbar Sahib – 02 April 2024

ਰਾਗੁ ਧਨਾਸਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 676 ਧਨਾਸਰੀ ਮਹਲਾ ੫ ॥…

9 months ago

The Lachi Beri Sahib: A Hidden Gem Within the Golden Temple

The Golden Temple is a very important place for Sikhs and has been targeted in…

9 months ago

Today’s Amritvela Hukamnama Darbar Sahib – 22 March 2024

https://www.youtube.com/watch?v=tqh8PrYrHUg ਰਾਗੁ ਸੋਰਠਿ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 636 ਟੋਡੀ ਮਹਲਾ ੫…

9 months ago