Ajj da Sandhya Vele da Hukamnama Darbar Sahib – 03 April 2024

ਰਾਗੁ ਧਨਾਸਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 676

ਧਨਾਸਰੀ ਮਹਲਾ ੫ ॥

ਰਾਮਕਲੀ ਮਹਲਾ ਅਨੰਦੁ
ਸਤਿਗੁਰ ਪ੍ਰਸਾਦਿ
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ
ਸਤਿਗੁਰੁ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ
ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ
ਸਬਦੋ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ
ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥੧॥
ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ
ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ
ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ
ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ
ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ ॥੨॥
ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ
ਘਰਿ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ
ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ
ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ
ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੈ ॥੩॥
ਸਾਚਾ ਨਾਮੁ ਮੇਰਾ ਆਧਾਰੋ
ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ
ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਈਆ
ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸ ਦੀਆ ਏਹਿ ਵਡਿਆਈਆ
ਕਹੈ ਨਾਨਕੁ ਸੁਣਹੁ ਸੰਤਹੁ ਸਬਦਿ ਧਰਹੁ ਪਿਆਰੋ
ਸਾਚਾ ਨਾਮੁ ਮੇਰਾ ਆਧਾਰੋ ॥੪॥
ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ
ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ
ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ
ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ ਨਾਮਿ ਹਰਿ ਕੈ ਲਾਗੇ
ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ ॥੫॥

Meaning in Punjabi:

ਹੇ ਭਾਈ ਮਾਂ! (ਮੇਰੇ ਅੰਦਰ) ਪੂਰਨ ਖਿੜਾਉ ਪੈਦਾ ਹੋ ਗਿਆ ਹੈ (ਕਿਉਂਕਿ) ਮੈਨੂੰ ਗੁਰੂ ਮਿਲ ਪਿਆ ਹੈ ।
ਮੈਨੂੰ ਗੁਰੂ ਮਿਲਿਆ ਹੈ, ਤੇ ਨਾਲ ਹੀ ਅਡੋਲ ਅਵਸਥਾ ਭੀ ਪ੍ਰਾਪਤ ਹੋ ਗਈ ਹੈ (ਭਾਵ, ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ); ਮੇਰੇ ਮਨ ਵਿਚ (ਮਾਨੋ) ਖ਼ੁਸ਼ੀ ਦੇ ਵਾਜੇ ਵੱਜ ਪਏ ਹਨ,
ਸੋਹਣੇ ਰਾਗ ਆਪਣੇ ਪਰਵਾਰ ਤੇ ਰਾਣੀਆਂ ਸਮੇਤ (ਮੇਰੇ ਮਨ ਵਿਚ, ਮਾਨੋ,) ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਵਣ ਆ ਗਏ ਹਨ ।
(ਹੇ ਭਾਈ! ਤੁਸੀ ਭੀ) ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵੋ । ਜਿਨ੍ਹਾਂ ਜਿਨ੍ਹਾਂ ਨੇ ਸਿਫ਼ਤਿ-ਸਾਲਾਹ ਦਾ ਸ਼ਬਦ ਮਨ ਵਿਚ ਵਸਾਇਆ ਹੈ,
ਨਾਨਕ ਆਖਦਾ ਹੈ (ਮੇਰੇ ਅੰਦਰ ਭੀ) ਆਨੰਦ ਬਣ ਗਿਆ ਹੈ (ਕਿਉਂਕਿ) ਮੈਨੂੰ ਸਤਿਗੁਰੂ ਮਿਲ ਪਿਆ ਹੈ ।੧।
ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਨਾਲ (ਜੁੜਿਆ) ਰਹੁ ।
ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਨੂੰ ਯਾਦ ਰੱਖ । ਉਹ ਪ੍ਰਭੂ ਸਾਰੇ ਦੁੱਖ ਦੂਰ ਕਰਨ ਵਾਲਾ ਹੈ ।
ਉਹ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਸਾਰੇ ਕੰਮ ਸਿਰੇ ਚਾੜ੍ਹਨ ਦੇ ਸਮਰੱਥ ਹੈ ।
(ਹੇ ਭਾਈ!) ਉਸ ਮਾਲਕ ਨੂੰ ਕਿਉਂ (ਆਪਣੇ) ਮਨ ਤੋਂ ਭੁਲਾਂਦਾ ਹੈਂ ਜੋ ਸਾਰੇ ਕੰਮ ਕਰਨ-ਜੋਗਾ ਹੈ?
ਨਾਨਕ ਆਖਦਾ ਹੈ—ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ ।੨।
ਹੇ ਸਦਾ ਕਾਇਮ ਰਹਿਣ ਵਾਲੇ ਮਾਲਕ (-ਪ੍ਰਭੂ)! ਤੇਰੇ ਘਰ ਵਿਚ ਕੇਹੜੀ ਚੀਜ਼ ਨਹੀਂ ਹੈ?
ਤੇਰੇ ਘਰ ਵਿਚ ਤਾਂ ਹਰੇਕ ਚੀਜ਼ ਮੌਜੂਦ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈਂ ,
ਤੇਰਾ ਨਾਮ ਤੇ ਤੇਰੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ ਵਸਾਂਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ) ।
ਜਿਨ੍ਹਾਂ ਬੰਦਿਆਂ ਦੇ ਮਨ ਵਿਚ (ਤੇਰਾ) ਨਾਮ ਵੱਸਦਾ ਹੈ (ਉਹਨਾਂ ਦੇ ਅੰਦਰ, ਮਾਨੋ,) ਬੇਅੰਤ ਸਾਜ਼ਾਂ ਦੀਆਂ (ਮਿਲਵੀਆਂ) ਸੁਰਾਂ ਵੱਜਣ ਲੱਗ ,ਪੈਂਦੀਆਂ ਹਨ
ਨਾਨਕ ਆਖਦਾ ਹੈ—ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੇ ਘਰ ਵਿਚ ਕਿਸੇ ਸ਼ੈ ਦਾ ਘਾਟਾ ਨਹੀਂ ਹੈ ।੩।
ਸਦਾ-ਥਿਰ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ ।
ਜਿਸ (ਹਰਿ-ਨਾਮ) ਨੇ ਮੇਰੇ ਸਾਰੇ ਲਾਲਚ ਦੂਰ ਕਰ ਦਿੱਤੇ ਹਨ, ਜਿਸ (ਹਰਿ-ਨਾਮ) ਨੇ ਮੇਰੇ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਕਰ ਦਿੱਤੀਆਂ ਹਨ,
ਜੋ ਹਰਿ-ਨਾਮ (ਮੇਰੇ ਅੰਦਰ) ਸ਼ਾਂਤੀ ਤੇ ਸੁਖ ਪੈਦਾ ਕਰਕੇ ਮੇਰੇ ਮਨ ਵਿਚ ਆ ਟਿਕਿਆ ਹੈ, ਉਹ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ) ਹੈ ।
ਮੈਂ (ਆਪਣੇ ਆਪ ਨੂੰ) ਆਪਣੇ ਗੁਰੂ ਤੋਂ ਸਦਕੇ ਕਰਦਾ ਹਾਂ, ਕਿਉਂਕਿ ਇਹ ਸਾਰੀਆਂ ਬਰਕਤਾਂ ਗੁਰੂ ਦੀਆਂ ਹੀ ਹਨ ।
ਨਾਨਕ ਆਖਦਾ ਹੈ—ਹੇ ਸੰਤ ਜਨੋ! (ਗੁਰੂ ਦਾ ਸ਼ਬਦ) ਸੁਣੋ, ਗੁਰੂ ਦੇ ਸ਼ਬਦ ਵਿਚ ਪਿਆਰ ਬਣਾਓ ।
ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ ।੪।
ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ ,
ਉਸ ਹਿਰਦੇ ਵਿਚ ਪੂਰਨ ਆਨੰਦ ਬਣ ਜਾਂਦਾ ਹੈ,ਜਿਸ (ਹਿਰਦੇ-) ਘਰ ਵਿਚ (ਹੇ ਪ੍ਰਭੂ! ਤੂੰ) ਸੱਤਿਆ ਪਾਈ ਹੈ,
ਉਸ ਦੇ ਪੰਜੇ ਕਾਮਾਦਿਕ ਵੈਰੀ ਤੂੰ ਕਾਬੂ ਵਿਚ ਕਰ ਦੇਂਦਾ ਹੈਂ, ਤੇ ਡਰਾਣ ਵਾਲਾ ਕਾਲ (ਭਾਵ, ਮੌਤ ਦਾ ਡਰ) ਦੁੂਰ ਕਰ ਦੇਂਦਾ ਹੈਂ ।
ਪਰ ਸਿਰਫ਼ ਉਹੀ ਮਨੁੱਖ ਹਰਿ-ਨਾਮ ਵਿਚ ਜੁੜਦੇ ਹਨ ਜਿਨ੍ਹਾਂ ਦੇ ਭਾਗਾਂ ਵਿਚ ਤੂੰ ਧੁਰ ਤੋਂ ਹੀ ਆਪਣੀ ਮੇਹਰ ਨਾਲ (ਸਿਮਰਨ ਦਾ ਲੇਖ ਲਿਖ ਕੇ) ਰੱਖ ਦਿੱਤਾ ਹੈ ।
ਨਾਨਕ ਆਖਦਾ ਹੈ—ਉਸ ਹਿਰਦੇ-ਘਰ ਵਿਚ ਸੁਖ ਪੈਦਾ ਹੁੰਦਾ ਹੈ, ਉਸ ਹਿਰਦੇ ਵਿਚ (ਮਾਨੋ) ਇਕ-ਰਸ (ਵਾਜੇ) ਵੱਜਦੇ ਹਨ ।੫।

Meaning in Hindi:

हे भाई माँ ! (मेरे अंदर) पूर्ण खिड़ाव (आनंद) पैदा हो गया है (क्योंकि) मुझे गुरू मिल गया है। मुझे गुरू मिला है। और साथ ही अडोल अवस्था भी प्राप्त हो गई है (भाव। गुरू के मिलने से मेरा मन डोलने से हट गया है); मेरे मन में (मानो) खुशी के बाजे बज उठे हें।
सुंदर राग अपने परिवार और रागनियों सहित (मेरे मन में। जैसे) प्रभू की सिफत-सालाह के गीत गाने आ गए हैं।
(हे भाई ! तुम भी) प्रभू की सिफत-सालाह के गीत गाओ। जिस-जिस ने सिफत-सालाह के शबद मन में बसाए हैं (उनके अंदर सम्पूर्ण आनंद पैदा हो जाता है)।
नानक कहता है (मेरे अंदर भी) आनंद बन गया है (क्योंकि) मुझे सतिगुरू मिल गया है। 1।
हे मेरे मन ! तू सदा प्रभू के साथ जुड़ा रह।
हे मेरे मन ! तू सदा प्रभू को याद रख। वह प्रभू सारे दुख दूर करने वाला है।
वह सदा तेरी सहायता करने वाला है तेरे सारे काम सफल करने के समर्थ है।
(हे भाई !) उस मालिक को क्यों (अपने) मन से भुलाता है जो सारे काम करने योग्य है।
नानक कहता है- हे मेरे मन ! तू सदा प्रभू के चरणों में जुड़ा रह। 2।
हे सदा कायम रहने वाले मालिक (-प्रभू) ! (मैं तेरे दर से मन का आनंद माँगता हूं। पर) तेरे घर में कौन सी चीज नहीं है।
तेरे घर में तो हरेक चीज मौजूद है। वही मनुष्य प्राप्त करता है जिसको तू स्वयं देता है (फिर।
वह मनुष्य) तेरा नाम और तेरी सिफत सालाह (अपने) मन में बसाता है (जिसकी बरकति से उसके अंदर आनंद पैदा हो जाता है)।
जिन लोगों के मन में (तेरा) नाम बसता है (उनके अंदर। मानो) बेअंत साजों की (मिली जुलीं) सुरें बजने लग पड़ती हैं (भाव। उनके मन में वह खुशी का चाव पैदा होता है जो कई साजों का मिश्रित राग सुन के पैदा होता है)।
नानक कहता है- हे सदा कायम रहने वाले मालिक ! तेरे घर में किसी चीज की कमी नहीं है (और। मैं तेरे दर से आनंद का दान माँगता हूँ)। 3।
(प्रभू की मेहर से उसका) सदा-स्थिर रहने वाला नाम मेरी जिंदगी का आसरा (बन गया) है।
जिस (हरी-नाम) ने मेरे सारे लालच दूर कर दिए हैं। जिस (हरी-नाम) ने मेरे मन की सारी कामनाएं पूरी कर दी हैं।
जो हरी-नाम (मेरे अंदर) शांति और सुख पैदा करके मेरे मन में आ टिका है। वह सदा कायम रहने वाला नाम मेरी जिंदगी का आसरा बन गया है।
मैं (अपने आप को) अपने गुरू से सदके करता हूँ। क्योंकि ये सारी बरकतें गुरू की ही हैं।
नानक कहता है- हे संत जनो ! (गुरू का शबद) सुनो। गुरू के शबद में प्यार बनाओ।
(सतिगुरू की मेहर से ही प्रभू का) सदा कायम रहने वाला नाम मेरी जिंदगी का आसरा (बन गया) है। 4।
जिस (हृदय-) घर में (हे प्रभू ! तूने) सक्ता डाली है। उस भाग्यशाली (हृदय-) घर में (मानो) पाँच किस्मों के साजों की मिश्रित सुरें बज पड़ती हैं (भाव। उस हृदय में पूर्ण आनंद बन जाता है)।
(हे प्रभू !) उसके पाँचों कामादिक वैरी तू काबू कर देता है। और डराने वाला काल (भाव। मौत का डर) दूर कर देता है। पर।
सिर्फ वही मनुष्य हरी-नाम में जुड़ते हैं जिनके भाग्यों में तूने धुर से ही अपनी मेहर से (सिमरन के लेख लिख के) रख दिए हैं।
नानक कहता है- उस हृदय-घर में सुख पैदा होता है। उस हृदय में (मानो) एकरस (बाजे) बजते हैं। 5।

Meaning in English:

Raamkalee, Third Mehla, Anand ~ The Song Of Bliss:
One Universal Creator God. By The Grace Of The True Guru:
I am in ecstasy, O my mother, for I have found my True Guru.
I have found the True Guru, with intuitive ease, and my mind vibrates with the music of bliss.
The jewelled melodies and their related celestial harmonies have come to sing the Word of the Shabad.
The Lord dwells within the minds of those who sing the Shabad.
Says Nanak, I am in ecstasy, for I have found my True Guru. ||1||
O my mind, remain always with the Lord.
Remain always with the Lord, O my mind, and all sufferings will be forgotten.
He will accept You as His own, and all your affairs will be perfectly arranged.
Our Lord and Master is all-powerful to do all things, so why forget Him from your mind?
Says Nanak, O my mind, remain always with the Lord. ||2||
O my True Lord and Master, what is there which is not in Your celestial home?
Everything is in Your home; they receive, unto whom You give.
Constantly singing Your Praises and Glories, Your Name is enshrined in the mind.
The divine melody of the Shabad vibrates for those, within whose minds the Naam abides.
Says Nanak, O my True Lord and Master, what is there which is not in Your home? ||3||
The True Name is my only support.
The True Name is my only support; it satisfies all hunger.
It has brought peace and tranquility to my mind; it has fulfilled all my desires.
I am forever a sacrifice to the Guru, who possesses such glorious greatness.
Says Nanak, listen, O Saints; enshrine love for the Shabad.
The True Name is my only support. ||4||
The Panch Shabad, the five primal sounds, vibrate in that blessed house.
In that blessed house, the Shabad vibrates; He infuses His almighty power into it.
Through You, we subdue the five demons of desire, and slay Death, the torturer.
Those who have such pre-ordained destiny are attached to the Lord’s Name.
Says Nanak, they are at peace, and the unstruck sound current vibrates within their homes. ||5||

Meaning in Spanish:

Ramkali, Mejl Guru Amar Das, Tercer Canal Divino, Anand -La Melodía del Éxtasis.
Un Dios Creador del Universo, por la Gracia del Verdadero Guru
Me encuentro en Éxtasis, oh mi madre, pues he encontrado al Guru.
Al Guru lo he obtenido de manera espontánea y en mi ser se escucha la Divina Melodía.
Es como si todos los raguis vestidos con joyas y sus familias en celestiales cuerpos vinieran a cantar la Palabra del Shabd.
Cantan la Palabra sólo aquéllos que La han elevado en su mente.
Dice Nanak, me encuentro en Éxtasis pues por fin encontré a mi Señor.(1)
Oh mente mía, vive siempre en Dios;
habita en Él y deshazte de todas tus aflicciones
Él, tu Señor, será tu Soporte y así vivirás satisfecho.
El Maestro es Todopoderoso; ¿por qué habríamos de Abandonarlo?
Dice Nanak, permanece por siempre en Dios, oh mente mía. (2)
Oh Maestro Verdadero, ¿acaso existe algo que no se encuentre en Tu Hogar?
En Tu Hogar se encuentra todo, pero sólo aquél a quien Tú bendices, gozará de ello;
cantando Tu Alabanza para siempre y enalteciendo Tu Nombre en su ser.
En aquéllos que alaban el Nombre, resuena la Melodía Divina.
Dice Nanak, oh mi Maestro Verdadero, ¿qué existe que no esté ya en Tu Hogar? (3)
El Nombre Verdadero del Señor es mi Único Soporte;
mi Único Soporte es el Nombre Verdadero que calma toda ansiedad.
La Paz y la Bondad nacen en mi mente y así vivo satisfecho.
Ofrezco mi ser en sacrificio a aquel Guru, Cuya Gloria ha dejado eco a través de las épocas.
Dice Nanak, escuchen, oh Santos: amen la Palabra del Shabd del Señor;
el Nombre del Señor es en verdad mi Soporte. (4)
En aquel hogar afortunado donde manifiestas Tu Presencia,
oh Señor, se escuchan Celestiales Coros de Armonía.
En ese hogar Tú permites que uno conquiste a los cinco enemigos de las pasiones y que se venza el temor y la muerte.
Aquéllos a quienes bendices en Tu Misericordia, oh Señor, viven entonados en Tu Nombre.
Dice Nanak, ese hogar es todo Bondad; sí, la Melodía Divina resuena en su interior. (5)

🌸🌷🏵🙏🙏🏵🌷🌸
( Waheguru Ji Ka Khalsa, Waheguru Ji Ki Fathe )
ਗੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Feel free to join our offical social media groups to receive daily hukamanma's notifications.

Source: SikhiToTheMax, SGPC.net

amritsargoldentemple.in

Recent Posts

Ajj da Sandhya Vele da Hukamnama Darbar Sahib – 06 April 2024

ਰਾਗੁ ਟੋਡੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 717 ਟੋਡੀ ਮਹਲਾ ੫ ॥…

9 months ago

Ajj da Sandhya Vele da Hukamnama Darbar Sahib – 05 April 2024

ਰਾਗੁ ਸੋਰਠਿ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 645 ਸਲੋਕੁ ਮਃ ੩ ॥…

9 months ago

Ajj da Sandhya Vele da Hukamnama Darbar Sahib – 02 April 2024

ਰਾਗੁ ਧਨਾਸਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 676 ਧਨਾਸਰੀ ਮਹਲਾ ੫ ॥…

9 months ago

The Lachi Beri Sahib: A Hidden Gem Within the Golden Temple

The Golden Temple is a very important place for Sikhs and has been targeted in…

9 months ago

Today’s Amritvela Hukamnama Darbar Sahib – 22 March 2024

https://www.youtube.com/watch?v=tqh8PrYrHUg ਰਾਗੁ ਸੋਰਠਿ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 636 ਟੋਡੀ ਮਹਲਾ ੫…

9 months ago

All About Sri Akal Takhat Sahib or Akal Bunga Golden Temple Amritsar

Introduction Akal Takhat is one of the five Takhats in Sikhism, holding great importance in…

10 months ago